ਜਲੰਧਰ 12 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)-ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਵਲੋਂ ਅੱਜ ਜਲੰਧਰ ਸ਼ਹਿਰ ਦੇ ਸ਼ਥਾਨਕ ਸ਼ਰਕਟ ਹਾਊਸ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ਼੍ਰੀ ਹਮੀਦ ਮਸੀਹ, ਡਾ ਵਿਲੀਅਮ ਜੌਹਨ ਸ਼ਾਹਕੋਟ ਮੀਤ ਪ੍ਰਧਾਨ ਪੰਜਾਬ ,ਡਾਕਟਰ ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ ਪੰਜਾਬ ਕਿਸ਼ਚਿਅਨ ਮੂਵਮੈਂਟ,ਬਿਸ਼ਪ ਵਿਜੈ ਕਲਾਈਮੈਟ ਬਿਸ਼ਪ ਰਾਜ ਗਾਧਰੀਂ ਨੇ ਕੀਤੀ ਜਿਸ ਵਿਚ ਸੁਧੀਰ ਮਸੀਹ ਸ਼ਾਹਕੋਟ ਯੂਥ ਪ੍ਰਧਾਨ ਪੰਜਾਬ ,ਸ਼੍ਰੀ ਸ਼ਨਾਵਰ ਮਸੀਹ ਭੱਟੀ ਮੀਤ ਪ੍ਰਧਾਨ ਪੰਜਾਬ,ਸ਼੍ਰੀ ਰਜੀਵ ਮਸੀਹ ਇਸਾਈ ਆਗੂ ਡਾਕਟਰ ਥੌਮਸ ਮਸੀਹ ਪ੍ਰਧਾਨ ਮੈਡੀਕਲ ਵਿੰਗ , ਪਾਸਟਰ ਹਰਭਜਨ ਮਸੀਹ ਸ਼ੀਨੀਅਰ ਵਾਈਸ ਪ੍ਰਧਾਨ ਜਲੰਧਰ ਸ਼੍ਰੀ ਡੈਨੀਅਲ ਮਸੀਹ ਜਿਲ੍ਹਾ ਪ੍ਰਧਾਨ ਜਲੰਧਰ ਸ਼੍ਰੀ ਸਰੀਫ ਮਸੀਹ ਸ਼ੀਨੀਅਰ ਵਾਈਸ ਪ੍ਰਧਾਨ ਜਲੰਧਰ ਸ਼੍ਰੀਮਤੀ ਡੌਲੀ ਮਸੀਹ ਸ਼ਕੱਤਰ ਇਸਤਰੀ ਵਿੰਗ ਪੰਜਾਬ ਸ਼੍ਰੀਮਤੀ ਪਰਿਤੀ ਪ੍ਰਧਾਨ ਜਲੰਧਰ ਇਸਤਰੀ ਵਿੰਗ ਜਿਲ੍ਹਾ ਜਲੰਧਰ ਸ਼੍ਰੀ ਬੂਟਾ ਮਸੀਹ ਮੁੱਖ ਸਲਾਹਕਾਰ ਸ਼੍ਰੀ ਥਾਮਸ਼ ਮਸੀਹ ਸ਼ਾਹਕੋਟ ਯੂਥ ਪ੍ਰਧਾਨ ਰਾਜਨ ਮਸੀਹ ਬੂਟਾ ਪਿੰਡ ਸ਼ੀਨੀਅਰ ਵਾਈਸ ਪ੍ਰਧਾਨ ਜਲੰਧਰ ਦਿਹਾਤੀ ਸ਼੍ਰੀ ਬਿੱਟੂ ਮਸੀਹ ਵਿਸ਼ੇਸ਼ ਤੌਰ ਤੇ ਸਾਮਲ ਹੋਏ
ਇਕ ਭਰਵੇਂ ਇਕੱਠੇ ਨੂੰ ਸ਼ਬੋਧਨ ਕਰਦੇ ਹੋਏ ਸ਼੍ਰੀ ਹਮੀਦ ਮਸੀਹ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸਾਈ ਕੌਮ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਵਿਚੋ ਹੁਣ ਤਕ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ ।ਜਿਸ ਦੀ ਵਜਾਹ ਕਰਕੇ ਇਸਾਈ ਕੌਮ ਦੇ ਵੋਟਰਾਂ ਵਿਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਹਰ ਵਿਧਾਇਕ ਇਸਾਈ ਕੌਮ ਦੇ ਲੋਕਾਂ ਤੇ ਇਸਾਈ ਲੀਡਰਾਂ ਤੋਂ ਦੂਰੀ ਬਣਾ ਕੇ ਚਲ ਰਿਹਾ ਹੈ ਅੰਤ ਵਿਚ ਇਕ ਮਤਾ ਪਾਸ ਕੀਤਾ ਗਿਆ ਕਿ ਜਲੰਧਰ ਸਹਿਰ ਦੇ ਹਰ ਵਿਧਾਇਕ ਨੂੰ ਇਸਾਈ ਕੌਮ ਵਲੋਂ ਆਪਣੀਆ ਮੰਗਾਂ ਲਈ ਇਕ ਮੰਗ ਪੱਤਰ ਦਿਤਾ ਜਾਵੇਗਾ ਤੇ ਉਹਨਾਂ ਮੰਗਾਂ ਨੂੰ ਪੂਰਾ ਲਈ ਕਰਨ ਵਕਤ ਦਿਤਾ ਜਾਵੇਗਾ ਅਗਰ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਪੰਜਾਬ ਕ੍ਰਿਸ਼ਚਿਅਨ ਮੂਵਮੈਂਟ ਸ਼ਘਰੰਸ਼ ਵਿੱਢਣ ਲਈ ਮਜਬੂਰ ਹੋਵੇਗੀ ।
Author: Gurbhej Singh Anandpuri
ਮੁੱਖ ਸੰਪਾਦਕ