ਕਰਤਾਰਪੁਰ 12 ਅਗਸਤ (ਭੁਪਿੰਦਰ ਸਿੰਘ ਮਾਹੀ): ਵਾਰਡ ਨੰ 10 ਵਿੱਚ ਬੋਲੀ ਮੁਹੱਲੇ ਦੀ ਪਾਰਕ ਵਿਚ ਸਾਂਝੇ ਤੌਰ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਹਰਵਿੰਦਰ ਸਿੰਘ ਰਿੰਕੂ ਅਤੇ ਕ੍ਰਿਸ਼ਨਾ ਕੌਰ ਬੀਬੀ ਕੁਲਜੀਤ ਕੌਰ ਇਮਲੀ ਮੁਹੱਲਾਂ ਅਤੇ ਮੁਹੱਲਾ ਬੋਲੀ ਵਾਲੇ ਦੀਆ ਨਵ ਵਿਆਹਿਆ ਵਲੋ ਸਾਂਝੇ ਤੌਰ ਤੇ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਬੋਲੀ ਮੁਹੱਲੇ ਦੀਆ ਬੀਬੀਆਂ ਵਲੋ ਅਤੇ ਨਵੀਆਂ ਵਿਆਹਿਆ ਮੁਟਿਆਰਾਂ ਵਲੋ ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਨੂੰ ਮਨਾਇਆ ਗਿਆI ਜਿਸ ਵਿਚ ਪੁਰਾਤਨ ਬੋਲਿਆ ਪਾ ਕੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਅਤੇ ਚਰਖੇ, ਪੁਰਾਤਨ ਆਟੇ ਦੀਆ ਚਕਿਆ ਅਤੇ ਹੋਰ ਵੀ ਸੱਭਿਆਚਾਰਕ ਪ੍ਰਦਰਸ਼ਨੀਆਂ ਪੇਸ਼ ਕੀਤੀਆਂ ਗਈਆ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਹਰਵਿੰਦਰ ਸਿੰਘ ਰਿੰਕੂ ਵਲੋ ਸਮੂਹ ਵਾਰਡ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂI ਤੀਆਂ ਦਾ ਤਿਉਹਾਰ ਮਨਾਉਣ ਲਈ ਮੁਹੱਲੇ ਦੀਆ ਸਮੂਹ ਬੀਬੀਆਂ ਵਲੋ ਸਹਿਯੋਗ ਦੇਣ ਤੇ ਹਰਵਿੰਦਰ ਸਿੰਘ ਰਿੰਕੂ, ਡਿੰਪਲ ਕਪੂਰ ਅਤੇ ਰਾਜ ਕੁਮਾਰ ਅਰੋੜਾ ਜੀ ਦਾ ਧੰਨਵਾਦ ਕੀਤਾ ਗਿਆI ਇਸ ਮੌਕੇ ਕ੍ਰਿਸ਼ਨਾ, ਵਿਕਰਮ, ਇੰਦੂ, ਕੁਲਵਿੰਦਰ ਕੌਰ, ਕੁਲਜੀਤ ਕੌਰ, ਕੁਲਵੰਤ ਕੌਰ,ਮਮਤਾ, ਬਲਬੀਰ ਕੌਰ, ਨਜੋ, ਰਾਜ ਕੌਰ, ਕਵਿਤਾ, ਅਮਨਦੀਪ ਕੌਰ, ਅਨੀਤਾ, ਸੁਨੀਤਾ, ਅੰਜਲੀ, ਮਨੀਸ਼ਾ ਹੋਰ ਵੀ ਬਹੁਤ ਸਾਰੀਆਂ ਨਵ ਵਿਆਹਿਆ ਮੁਟਿਆਰਾਂ ਅਤੇ ਮੁਹੱਲੇ ਦੀਆ ਬਜ਼ੁਰਗ ਬੀਬੀਆਂ ਮੌਜੂਦ ਸਨ। ਜਿਹਨਾਂ ਨੇ ਆਸ਼ੀਰਵਾਦ ਦੇ ਕੇ ਸਭ ਨੂੰ ਅਪਣਾ ਵਿਰਸਾ ਸੰਭਾਲਣ ਲਈ ਪਰੇਰਿਤ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ