40 Views
ਪੱਟੀ 15 ਅਗਸਤ (ਡਾਕਟਰ ਜਗਜੀਤ ਸਿੰਘ ਬੱਬੂ)ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਦਲਬੀਰ ਸਿੰਘ ਸੇਖੋਂ ਵਲੋਂ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਤਿਰੰਗਾ ਲਹਿਰਾਉਣ ਮੌਕੇ ਸ਼ਹਿਰ ਪੱਟੀ ਦੇ ਕਾਂਗਰਸ ਪਾਰਟੀ ਦੇ 15 ਕੌਂਸਲਰਾਂ ਵਿਚੋਂ 12 ਕੌਂਸਲਰਾਂ ਤੇ 4 ਵਾਰਡ ਇੰਚਾਰਜਾਂ ਵਲੋਂ ਬਗਾਵਤ ਕਰਦਿਆਂ ਹੋਇਆਂ ਨਗਰ ਕੌਂਸਲ ਦਫ਼ਤਰ ਵਿਖੇ ਜਾਣ ਤੋਂ ਕੰਨੀ ਕਤਰਾ ਕੇ ਬਗ਼ਾਵਤ ਦਾ ਬਿਗਲ ਵਜਾ ਦਿੱਤਾ। ਜੋ ਕਿ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਨਗਰ ਕੌਂਸਲ ਪ੍ਰਧਾਨ ਦਲਬੀਰ ਸਿੰਘ ਸੇਖੋਂ ਲਈ 2022 ਦੀਆਂ ਚੋਣਾਂ ਲਈ ਖ਼ਤਰੇ ਦੀ ਘੰਟੀ ਬਣ ਗਈ ਹੈ
Author: Gurbhej Singh Anandpuri
ਮੁੱਖ ਸੰਪਾਦਕ