38 Views
ਕਰਤਾਰਪੁਰ 15 ਅਗਸਤ (ਭੁਪਿੰਦਰ ਸਿੰਘ ਮਾਹੀ): ਕਰਤਾਰਪੁਰ ਲੰਗਰ ਕਮੇਟੀ ਵੱਲੋਂ ਮਾਤਾ ਚਿੰਤਪੁਰਨੀ ਮੰਦਿਰ ਹਿਮਾਚਲ ਪ੍ਰਦੇਸ਼ ਵਿੱਚ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਿੱਚ 13ਵਾਂ ਸਾਲਾਨਾ ਲੰਗਰ ਇਸ ਸਾਲ ਵੀ ਕਿਸ਼ਨਗੜ ਰੋਡ ਤੇ 10 ਅਗਸਤ ਤੋਂ ਦਿਨ ਰਾਤ ਜਾਰੀ ਹੈ। ਜਿਸ ਵਿੱਚ ਮਹਾਂਮਾਈ ਦਸ ਭਗਤਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਜਿਸ ਦੇ ਚਲਦਿਆਂ ਉੱਘੇ ਸਮਾਜ ਸੇਵਕ ਉਦਯੋਗਪਤੀ ਰਜਿੰਦਰ ਕਾਲੀਆ ਵੱਲੋਂ ਇਸ ਲੰਗਰ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਉਹਨਾਂ ਨੂੰ ਕਰਤਾਰਪੁਰ ਲੰਗਰ ਕਮੇਟੀ ਵੱਲੋਂ ਮਾਤਾ ਰਾਣੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੰਗਰ ਕਮੇਟੀ ਦੇ ਚੇਅਰਮੈਨ ਅਨੀਸ਼ ਅਗਰਵਾਲ, ਸੁਦਰਸ਼ਨ ਓਹਰੀ, ਸੰਜੇ ਅਗਰਵਾਲ, ਪ੍ਰਧਾਨ ਵਿਕਾਸ ਗੁਪਤਾ, ਵਿਕਾਸ ਬਜਾਜ, ਸੀਏ ਨਵਦੀਪ ਚੋਪੜਾ, ਸ਼ੈਲੀ ਮਹਾਜਨ, ਐਡਵੋਕੇਟ ਕ੍ਰਿਸ਼ਨ ਕੁਮਾਰ ਸ਼ਰਮਾ, ਗੰਤਵ ਕਾਲੀਆ, ਪਵਨ ਕੁਮਾਰ ਅਤੇ ਹੋਰ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ