ਭੋਗਪੁਰ 15 ਅਗਸਤ (ਸੁੱਖਵਿੰਦਰ ਜੰਡੀਰ ).ਅੱਜ ਨਗਰ ਕੌਂਸਲ ਭੋਗਪੁਰ ਵਿਖੇ ਸੁਤੰਤਰਤਾ ਦਿਵਸ ਬਡ਼ੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਸ਼੍ਰੀਮਤੀ ਮੰਜੂ ਅਗਰਵਾਲ ਵੱਲੋਂ ਅਦਾ ਕੀਤੀ ਗਈ। ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਤੇ ਰਾਸ਼ਟਰੀ ਗੀਤ ਗਾਇਨ ਤੋਂ ਬਾਅਦ ਉਨ੍ਹਾਂ ਕਿਹਾ ਕਿ 15 ਅਗਸਤ 1947 ਨੂੰ ਭਾਰਤ ਦੇ ਨਿਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇਕੇ ਬਰਤਾਨਵੀ ਸ਼ਾਸਨ ਤੋਂ ਸੁਤੰਤਰਤਾ ਪ੍ਰਾਪਤ ਕੀਤੀ। ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ।
ਆਜ਼ਾਦੀ ਦੀ ਲੜਾਈ ‘ਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਤੇ ਚਾਨਣਾ ਪਾਇਆ ਅਤੇ ਆਜ਼ਾਦੀ ਦਿਵਸ ਤੇ ਸਮੂਹ ਭੋਗਪੁਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਵੀ ਦਿੱਤੀਆਂ। ਨਾਲ ਹੀ ਬੱਚਿਆਂ ਨੂੰ ਫਰੀ ਵਿੱਦਿਆ ਦੇ ਰਹੇ ਲੈਕਚਰਾਰ ਰਣਵਿਜੈ ਸੁਦਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਚਰਨਜੀਤ ਚੰਨੀ ਅਤੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਇਨ ਕੀਤੇ ਗਏ ਅਤੇ ਆਏ ਹੋਏ ਸਕੂਲਾਂ ਦੇ ਸਮੂਹ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਨਗਰ ਕੌਂਸਲ ਭੋਗਪੁਰ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਵੀ ਕੀਤਾ ਗਿਆ। ਜਿਸ ਵਿਚ ਕਚਰੇ ਤੋਂ ਬਣਾਈ ਹੋਈ ਜੈਵਿਕ ਖਾਦ ਦੀ ਪ੍ਰਦਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। ਨਗਰ ਕੌਂਸਲ ਦੇ ਪ੍ਰਧਾਨ ਮੰਜੂ ਅਗਰਵਾਲ ਜੀ ਨੇ ਖਾਦ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਇੰਚਾਰਜ ਸੁਨੀਤਾ ਰਾਣੀ ਕੰਮਿਊਨਿਟੀ ਫਸਿਲੀਟੇਟਰ ਦੀ ਟੀਮ ਨੇ ਆਏ ਹੋਏ ਪਤਵੰਤਿਆਂ ਨੂੰ ਜੈਵਿਕ ਖਾਦ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਲੋਕਾਂ ਨੇ ਆਪਣੇ ਘਰ ਬੀਜੀਆਂ ਹੋਈਆਂ ਸਬਜੀਆਂ ਅਤੇ ਗਮਲਿਆਂ ਲਈ ਜੈਵਿਕ ਖਾਦ ਵੀ ਖਰੀਦੀ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਮੰਜੂ ਅਗਰਵਾਲ, ਸੰਜੀਵ ਅਗਰਵਾਲ ਮੁੱਖ ਸੰਪਾਦਕ ‘ਭੋਗਪੁਰ ਹੈੱਡ ਲਾਈਨ’ , ਬੀਬੀ ਵਿਦਵੰਤ ਕੌਰ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਭੋਗਪੁਰ, ਈ.ਓ. ਰਾਮ ਜੀਤ ਨਗਰ ਕੌਂਸਲ ਭੋਗਪੁਰ, ਉਰਮਿਲਾ ਭੱਟੀ ਵਾਈਸ ਪ੍ਰਧਾਨ ਨਗਰ ਕੌਂਸਲ ਭੋਗਪੁਰ, ਮਨਪ੍ਰੀਤ ਕੌਰ ਕੋਂਸਲਰ ਡੱਲੀ, �
Author: Gurbhej Singh Anandpuri
ਮੁੱਖ ਸੰਪਾਦਕ