ਸਰੀਰ ਤੋਂ ਜਿਆਦਾ ਮਨ ਨੂੰ ਸੁੰਦਰ ਰਖੋ।

12

ਆਪਣੇ ਆਪ ਨੂੰ ਵੱਧਦੀ ਉਮਰ ਦੇ ਨਾਲ ਸਵੀਕਾਰ ਕਰਨਾ ਵੀ ਤਣਾਅ ਰਹਿਤ ਜੀਵਨ ਦਿੰਦਾ ਹੈ

ਹਰ ਉਮਰ ਇੱਕ ਅਲੱਗ ਤਰ੍ਹਾਂ ਦੀ ਖੂਬਸੂਰਤੀ ਲੈ ਕੇ ਆਉਂਦੀ ਹੈ, ਉਸ ਦਾ ਆਨੰਦ ਲਵੋ!

ਵਜ਼ਨ ਘੱਟ ਰੱਖਣਾ ਹੈ ਤਾਂ ਰੱਖੋ।

ਮਨਚਾਹੇ ਕੱਪੜੇ ਪਾਉਣੇ ਹਨ ਤਾਂ ਪਾਵੋ

ਬੱਚਿਆਂ ਤਰ੍ਹਾਂ ਖਿੜਖਿੜਾ ਕੇ ਹੱਸਣਾ ਹੈ ਤਾਂ ਹੱਸੋ।

ਚੰਗਾ ਸੋਚੋ।
ਚੰਗਾ ਮਾਹੌਲ ਰੱਖੋ।

ਸ਼ੀਸ਼ੇ ਵਿੱਚ ਦੇਖ ਕੇ ਆਪਣੇ ਆਸਤਿਤਵ ਨੂੰ ਸਵੀਕਾਰੋ!

ਕੋਈ ਵੀ ਕਰੀਮ ਤੁਹਾਨੂੰ ਗੋਰਾ ਨਹੀਂ ਬਣਾਉਂਦੀ।
ਕੋਈ ਵੀ ਸ਼ੈਂਪੂ ਵਾਲ ਝੜਨ ਤੋਂ ਰੋਕ ਨਹੀਂ ਸਕਦਾ।

ਕੋਈ ਵੀ ਤੇਲ ਵਾਲ ਉਗਾ ਨਹੀਂ ਸਕਦਾ।
ਕੋਈ ਵੀ ਸਾਬਣ ਤੁਹਾਨੂੰ ਬੱਚਿਆਂ ਵਰਗੀ ਚਮੜੀ ਨਹੀਂ ਦੇ ਸਕਦਾ। ਚਾਹੇ ਉਹ ਪ੍ਰਾਕਟਰ ਗੈਂਬਲ ਹੋਵੇ ਜਾਂ ਪਂਤਜ਼ਲੀ,ਸਭ ਸਾਮਾਨ ਵੇਚਣ ਲਈ ਝੂਠ ਬੋਲਦੇ ਹਨ। ਇਹ ਸਭ ਕੁਦਰਤੀ ਹੈ।
ਉਮਰ ਵਧਣ ਤੇ ਚਮੜੀ ਤੋਂ ਲੈ ਕੇ ਵਾਲਾਂ ਤਕ ਵਿੱਚ ਬਦਲਾਅ ਆਉਂਦਾ ਹੈ।

ਪੁਰਾਣੀ ਮਸ਼ੀਨ ਨੂੰ ਮੁਰੰਮਤ ਕਰਕੇ ਵਧੀਆ ਚਲਾ ਤਾਂ ਸਕਦੇ ਹਾਂ ਪਰ ਨਵੀਂ ਨਹੀਂ ਕਰ ਸਕਦੇ।

ਨਾ ਹੀ ਕਿਸੇ ਟੂਥਪੇਸਟ ਵਿੱਚ ਨਮਕ ਹੁੰਦਾ ਹੈ ਤੇ ਨਾ ਹੀ ਨਿੰਮ।

ਕਿਸੇ ਕਰੀਮ ਵਿਚ ਕੇਸਰ ਨਹੀਂ ਹੁੰਦਾ, ਕਿਉਂਕਿ ਦੋ ਗਰਾਮ ਕੇਸਰ ਪੰਜ ਸੌ ਰੁਪਏ ਤੋਂ ਘੱਟ ਨਹੀਂ ਆਉਂਦਾ।

ਕੋਈ ਗੱਲ ਨਹੀਂ ਜੇ ਤੁਹਾਡੀ ਨੱਕ ਮੋਟੀ ਹੈ,,,,,,ਤੁਹਾਡੀਆਂ ਅੱਖਾਂ ਛੋਟੀਆਂ ਹਨ ਜਾਂ ਤੁਸੀਂ ਗੋਰੇ ਨਹੀਂ ਜਾਂ ਤੁਹਾਡੇ ਬੁਲ੍ਹਾਂ ਦੀ ਬਨਾਵਟ ਸਹੀ ਨਹੀਂ ਹੈ,,,,,,,,ਫਿਰ ਵੀ ਅਸੀਂ ਸੁੰਦਰ ਹਾਂ।

ਵਾਹ ਵਾਹ ਖੱਟਣ ਲਈ ਸੁੰਦਰ ਦਿਖਣਾ ਜਿਆਦਾ ਜਰੂਰੀ ਨਹੀਂ।

ਹਰ ਬੱਚਾ ਸੁੰਦਰ ਇਸ ਲਈ ਦਿਖਦਾ ਹੈ, ਕਿ ਉਹ ਛਲ ਕਪਟ ਤੋਂ ਪਰ੍ਹੇ ਹੁੰਦਾ ਹੈ,,,,,ਵੱਡਾ ਹੋ ਕੇ ਜਦ ਛਲ ਕਪਟ ਦਾ ਜੀਵਨ ਜੀਣ ਲਗਦਾ ਹੈ ਤਾਂ ਮਾਸੂਮੀਅਤ ਗਵਾ ਦਿੰਦਾ ਹੈ, ਅਤੇ ਸੁੰਦਰਤਾ ਨੂੰ ਪੈਸੇ ਖਰਚ ਕਰਕੇ ਖਰੀਦਣ ਦੀ ਕੋਸ਼ਿਸ਼ ਕਰਦਾ ਹੈ।

ਪੇਟ ਨਿਕਲ ਗਿਆ ਤਾਂ ਸ਼ਰਮਾਉਣ ਦੀ ਕੋਈ ਗੱਲ ਨਹੀਂ, ਆਪਣਾ ਸਰੀਰ ਉਮਰ ਦੇ ਹਿਸਾਬ ਨਾਲ ਵੱਧਦਾ ਘੱਟਦਾ ਰਹਿੰਦਾ ਹੈ।

ਸਾਰਾ ਇੰਨਟਰਨੈਟ ਤੇ ਸ਼ੋਸ਼ਲ ਮੀਡੀਆ ਤਰ੍ਹਾਂ ਤਰ੍ਹਾਂ ਦੇ ਉਪਦੇਸ਼ਾਂ ਨਾਲ ਭਰਿਆ ਪਿਆ ਹੈ,,,,,ਆਹ ਖਾਉ,,,,ਉਹ ਨਾ ਖਾਉ,,,,,ਠੰਡਾ ਖਾਉ,,,,,ਗਰਮ ਪੀਉ,,,,,,,,ਕਪਾਲਭਾਤੀ ਕਰੋ
ਸਵੇਰੇ ਨਿੰਬੂ ਪੀਉ…….
ਰਾਤ ਨੂੰ ਦੁੱਧ ਪੀਉ….
ਜੋਰ ਨਾਲ ਸਾਹ ਲਵੋ,,,,,,
ਸੱਜੇ ਸੋਂਵੋ,,,,,,,
ਖੱਬੇ ਉਠੋ,,,,,,,,
ਹਰੀ ਸ਼ਬਜ਼ੀ ਖਾਉ….
ਦਾਲਾਂ ਵਿੱਚ ਪ੍ਰੋਟੀਨ ਹੈ…..
ਦਾਲਾਂ ਨਾਲ ਕਰੇਟੀਨਾਇਨ ਵੱਧ ਜਾਏਗਾ।
ਜੇ ਪੂਰੇ ਉਪਦੇਸ਼ਾਂ ਨੂੰ ਪੜ੍ਹਨ ,ਮੰਨਣ …ਲਗ ਗਏ ਤਾਂ ਜਿੰਦਗੀ ਬੇਕਾਰ…..ਖਾਣ ਲਈ ਕੁੱਝ ਨਹੀਂ ਬਚੇਗਾ ਤੇ ਨਾ ਜੀਣ ਲਈ….ਉਲਟਾ ਡਿਪਰੇਸਡ ਹੋ ਜਾਵੋਗੇ।

ਇਹ ਸਾਰਾ ਆਰਗੈਨਿਕ, ਐਲੋਵੀਰਾ,ਕਰੇਲਾ, ਮੇਥੀ ਪੰਤਜ਼ਲੀ ਵਿਚ ਫੱਸਕੇ ਦਿਮਾਗ ਦੀ ਲੱਸੀ ਹੋ ਜਾਂਦੀ ਹੈ।

ਕਦੇ ਨਾ ਕਦੇ ਸਭ ਨੇ ਮਰਨਾ ਹੈ,,,ਅੱਜੇ ਬਾਜ਼ਾਰ ਵਿੱਚ ਅਮ੍ਰਿਤ ਵਿਕਨਾ ਸ਼ੁਰੂ ਨਹੀਂ ਹੋਇਆ…
ਹਰ ਚੀਜ਼ ਦੀ ਸਹੀ ਮਾਤਰਾ ਖਾਉ,,ਜੋ ਤੁਹਾਨੂੰ ਚੰਗੀ ਲਗਦੀ ਹੈ।

ਭੋਜਨ ਦਾ ਸੰਬੰਧ ਮਨ ਨਾਲ ਹੈ ,ਮਨ ਚੰਗੇ ਭੋਜਨ ਨਾਲ ਹੀ ਖੁਸ਼ ਹੁੰਦਾ ਹੈ।
ਥੋੜ੍ਹਾ ਜਿਹਾ ਸਰੀਰਕ ਕੰਮ ਕਰਦੇ ਰਹੋ….ਟਹਿਲਣ ਲਈ ਜਾਉ……ਖੁਸ਼ ਰਹੋ…….
ਸਰੀਰ ਤੋਂ ਜਿਆਦਾ ਮਨ ਨੂੰ ਸੁੰਦਰ ਰਖੋ।


ਗਿਆਨੀ ਬਗੀਚਾ ਸਿੰਘ ਜੀ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights