ਕਪੂਰਥਲਾ 19 ਅਗਸਤ (ਭੁਪਿੰਦਰ ਸਿੰਘ ਮਾਹੀ)ਪਿੰਡ ਸਪਰੋੜ ਥੇਹ ਜਿਲ੍ਹਾ ਕਪੂਰਥਲਾ ਵਿੱਖੇ ਸੰਤ ਬਾਬਾ ਨਿਧਾਨ ਸਿੰਘ ਜੀ ਮਹਾਰਾਜ ਜੀਆ ਦੀ 75 ਵੀੰ ਬਰਸੀ ਦੇ ਸਬੰਧ ਵਿੱਚ ਉਹਨਾਂ ਦੇ ਕੀਤੇ ਹੋਏ ਪਰਉਪਕਾਰਾ ਨੂੰ ਯਾਦ ਕਰਦਿਆਂ ਇਲਾਕੇ ਦੀ ਸਮਾਜ ਸਵੀ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਵੱਲੋਂ ਇਲਾਕੇ ਦੀਆਂ ਸਮੁੱਚੀਆਂ ਸੰਸਥਾਵਾਂ ਦੇ ਪੂਰਨ ਸਹਿਯੋਗ ਨਾਲ ਥੈਲੇਸੀਮੀਆ ਨਾਮ ਦੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੇ ਮੰਤਵ ਨਾਲ ਖੂਨ ਦਾਨ ਕੈੰਪ ਲਗਵਾਇਆ ਗਿਆ ਜਿਸ ਵਿੱਚ 56 ਯੂਨਿਟ ਬਲੱਡ ਖੂਨ ਦਾਨੀਆਂ ਵੱਲੋਂ ਕਮਲ ਬਲੱਡ ਬੈੰਕ ਦੇ ਮਾਲਕ ਸ਼੍ਰੀ ਵਿਕਾਸ ਕਪੂਰ ਜੀ ਦੀ ਸਰਪ੍ਰਸਤੀ ਹੇਠ ਦਾਨ ਕੀਤਾ ਗਿਆ ਇਸ ਕੈੰਪ ਵਿੱਚ ਉੱਚੇਚੇ ਤੌਰ ਤੇ ਬਾਬਾ ਨਰਿੰਦਰ ਸਿੰਘ ਜੀ ਮਹਾਰਾਜ ਕਾਰ ਸੇਵਾ ਲੰਗਰ ਸਾਹਿਬ ਸ਼੍ਰੀ ਹਜੂਰ ਸਾਹਿਬ ਜੀ, ਅਤੇ ਇਲਾਕੇ ਦੇ ਹੋਰ ਸੰਤ ਮਹਾਪੁਰਸ਼, ਬਾਬਾ ਜਰਨੈਲ ਸਿੰਘ ਜੀ ਨਡਾਲੋਂ, ਢਾਡੀ ਜੱਥਾ ਤਰਸੇਮ ਸਿੰਘ ਜੀ ਮੋਰਾਂਵਾਲੀ, ਅਤੇ ਮੁੱਖ ਮਹਿਮਾਨ ਨੌਜਵਾਨ ਪੀੜੀ ਪ੍ਰੇਰਨਾ ਸਰਪੰਚ ਯੂਨਿਅਨ ਦੇ ਪ੍ਧਾਨ ਬੋਲੀਨਾ ਪਿੰਡ ਦੇ ਸਰਪੰਚ ਸ਼੍ਰੀ ਕੁਲਵਿੰਦਰ ਬਾਘਾ ਜੀ ਵੱਲੋਂ ਮੁੱਖ ਮਹਿਮਾਨ ਜੀ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਦੇ ਨਾਲ ਬੇਅੰਤ ਸੇਵਾ ਸੁਸਾਇਟੀਆਂ ਦੇ ਸਮੂਹ ਮੈਂਬਰ ਸਹਿਬਾਨ ਵੱਲੋਂ ਵੀ ਸ਼ਹੀਦ ਬਾਬਾ ਮੱਤੀ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਪੂਰਨ ਸਹਿਯੋਗ ਕਰਦਿਆਂ ਹੋਇਆਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ!
ਸ਼ਹੀਦ ਬਾਬਾ ਮੱਤੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਲਗਵਾਏ ਜਾਣ ਵਾਲੇ ਹਰੇਕ ਖੂਨਦਾਨ ਕੈੰਪ ਤੇ ਕਿਤਾਬਾਂ ਵਾਲਾਂ ਰੱਖਣਾ ਪੇਜ ਵੱਲੋਂ ਨੋਜਵਾਨਾਂ ਨੂੰ ਆਪਣੇ ਸਿੰਘ ਸ਼ਹੀਦਾਂ ਦੇ ਮਾਣ ਮੱਤੇ ਇਤਿਹਾਸ ਨਾਲ ਜੋੜਨ ਦੇ ਮੰਤਵ ਨਾਲ ਫੀ੍ ਦਿਤੀਆਂ ਜਾਦੀਆਂ ਹਨ। ਅੰਤ ਵਿੱਚ ਇਸ ਵਿਸ਼ਾਲ ਖੂਨ ਦਾਨ ਕੈਪ ਨੂੰ ਸਫ਼ਲ ਬਨਾਉਣ ਲਈ ਸਮੂਹ ਸੇਵਾਦਾਰਾਂ ਵੱਲੋਂ ਕੀਤੇ ਗਏ ਸਹਿਯੋਗ ਲਈ ਸਾਰੀਆਂ ਸੇਵਾ ਸੁਸਾਇਟੀਆਂ ਦਾ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀ ਸਾਹਿਬ ਸੇਵਾ ਸੁਸਾਇਟੀ ਨੇ ਧੰਨਵਾਦ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ