ਸ਼ਾਹਪੁਰ ਕੰਢੀ 19 ਅਗਸਤ . ਸੁੱਖਵਿੰਦਰ ਜੰਡੀਰ . ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਓਨਸਿੱਪ ਜਨਕ ਰਾਜ ਐਸੀ ਸਾਹਿਬ ਅਤੇ , ਐਮ ਐਸ ਗਿੱਲ ਐਕਸੀਅਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਭਜਨ ਸਿੰਘ ਐਸ ਡੀ ਓ ਸਾਹਿਬ ਦੇ ਸਹਿਯੋਗ ਨਾਲ, ਬਲਦੇਵ ਸਿੰਘ ਬਾਜਵਾ ਜੇਈ, ਅਮਰਜੀਤ ਸਿੰਘ ਜੰਡੀਰ ਫੋਰਮੈਨ ਸਪੈਸ਼ਲ , ਦੀ ਅਗਵਾਈ ਹੇਠ ਦੁਕਾਨਦਾਰਾਂ ਵੱਲੋਂ ਸਰਕਾਰੀ ਜਗਾ ਤੇ ਕੀਤੇ ਹੋਏ ਨਾਜਾਇਜ ਕਬਜੇ ਵਾਲੇ ਖੋਖੇ ਚੁਕਵਾਏ ਗਏ । ਬਲਦੇਵ ਸਿੰਘ ਬਾਜਵਾ ਜੇਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਜਾਇਜ਼ ਖੋਖੇ ਜੋ ਕਿ ਸਰਕਾਰੀ ਪ੍ਰੋਪਟੀਆਂ ਤੇ ਨਾਜਾਇਜ਼ ਕਬਜ਼ੇ ਕਰਕੇ ਬੈਠੇ ਹੋਏ ਸਨ ਇਨ੍ਹਾਂ ਨੂੰ ਕਈ ਵਾਰ ਵਾਰਨਿੰਗ ਦਿੱਤੀ ਗਈ ਸੀ ਅਤੇ ਅੱਜ ਐਮ.ਐਸ ਗਿੱਲ ਐਕਸ਼ਨ ਸਾਹਿਬ ਦੇ ਹੁਕਮਾਂ ਅਨੁਸਾਰ ਖੋਖੇ ਚੱਕੇ ਗਏ ਹਨ ਉਨ੍ਹਾਂ ਕਿਹਾ ਕਿ ਜਿੰਨਾ ਦੁਕਾਨਦਾਰਾਂ ਦੇ ਖੋਖੇ ਅਤੇ ਰੇਹੜੀਆਂ ਹਨ ਉਨ੍ਹਾਂ ਕੋਲੋਂ ਲਿਖਵਾ ਕੇ ਲਿਆ ਜਾਵੇਗਾ ਕਿ ਉਹ ਦੁਬਾਰਾ ਸਰਕਾਰੀ ਜਗ੍ਹਾ ਦੇ ਵਿੱਚ ਕਬਜ਼ੇ ਨਹੀਂ ਕਰਨਗੇ ਅਤੇ ਉਨ੍ਹਾਂ ਦੇ ਖੋਖੇ ਅਤੇ ਰੇਹੜੀਆਂ ਓਨਾ ਨੂੰ ਵਾਪਸ ਦੇ ਦਿੱਤੀਆਂ ਜਾਣਗੀਆਂ ਇਸ ਮੌਕੇ ਤੇ ਮਨਪ੍ਰੀਤ ਸਿੰਘ ਐਸ.ਡੀੈਸੀ , ਅਸ਼ਵਨੀ ਕੁਮਾਰ ਸੈਣੀ ਸੁਪਰਡੈਂਟ, ਕੋਸਲ ਕੁਮਾਰ ਸੁਪਰਡੈਂਟ, ਤਿਲਕ ਰਾਜ , ਦੇਸ ਰਾਜ, ਮੋਹਨ ਸਿੰਘ , ਮੁਖਤਿਆਰ , ਰੂਪ ਲਾਲ, ਬਲਵੰਤ ,ਹੇਮ ਰਾਜ, ਯੋਗਰਾਜ, ਪ੍ਰੇਮ ਚੰਦ ,ਅਜੀਤ ਕੁਮਾਰ ,ਪ੍ਰਕਾਸ਼ ਚੰਦ, ਅੰਚਲ ਸਿੰਘ, ਰਮੇਸ਼ ਕੁਮਾਰ, ਤਰਸੇਮ ਲਾਲ, ਆਦਿ ਹਾਜ਼ਰ ਸਨ