Home » ਕਰੀਅਰ » ਸਿੱਖਿਆ » ਰਮਸਾ ਲੈਬ ਅਟੈਂਡਟ ਯੂਨੀਅਨ ਪੰਜਾਬ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ*

ਰਮਸਾ ਲੈਬ ਅਟੈਂਡਟ ਯੂਨੀਅਨ ਪੰਜਾਬ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ*

29

ਅੱਜ ਰਮਸਾ ਲੈਬ ਅਟੈਂਡਟ ਯੂਨੀਅਨ ਦੇ ਕਨਵੀਨਰ ਜਸਕਰਨ ਸਿੰਘ, ਦਿਲਸ਼ੇਰ ਸਿੰਘ, ਗੁਰਪ੍ਰੀਤ ਸਿੰਘ ਅਤੇ ਚੇਤਨ ਅੱਤਰੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਰਮਸਾ ਲੈਬ ਅਟੈਂਡਟਾ ਸਮੇਤ 1242 ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਪੰਜਾਬ ਵਿੱਚ ਪੱਕੇ ਕਰਨ ਸਬੰਧੀ ਮਿਲਿਆਂ ਗਿਆਂ। ਰਮਸਾ ਲੈਬ ਅਟੈਂਡਟਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਕਿ ਰੈਗੂਲਰ ਕਰਨ ਦੀ ਫਾਇਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਗਈ ।ਵਿੱਤ ਵਿਭਾਗ ਨੇ ਅੱਗੇ ਫਾਇਲ ਏ.ਜੀ ਪੰਜਾਬ ਨੂੰ ਭੇਜੀ ਹੋਈ ਹੈ ਪਰ ਏ ਜੀ ਪੰਜਾਬ ਪਿਛਲੇ ਡੇਢ ਸਾਲ ਤੋਂ ਨਾਨ ਟੀਚਿੰਗ ਸਟਾਫ ਦੀ ਰੈਗੂਲਰ ਦੀ ਫਾਇਲ ਪਾਸ ਨਹੀਂ ਕਰ ਰਿਹਾ। ਕੈਬਨਿਟ ਵਿੱਚ ਫਾਇਲ ਏ ਜੀ ਵਿਭਾਗ ਤੋਂ ਪਾਸ ਹੋਣ ਤੋਂ ਬਾਅਦ ਹੀ ਜਾਵੇਗੀ। ਇਸ ਮੋਕੇ ਨਵਜੋਤ ਸਿੰਘ ਸਿੱਧੂ ਨੇ ਰਮਸਾ ਲੈਬ ਅਟੈਂਡਟਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਫਾਇਲ ਬਹੁਤ ਜਲਦ ਏ ਜੀ ਵਿਭਾਗ ਤੋਂ ਪਾਸ ਕਰਵਾ ਕੇ ਪੰਜਾਬ ਸਰਕਾਰ ਤੋਂ ਤੁਹਾਨੂੰ ਸਿੱਖਿਆ ਵਿਭਾਗ ਪੰਜਾਬ ਵਿੱਚ ਰੈਗੂਲਰ ਕਰਵਾਇਆ ਜਾਵੇਗਾ ਅਤੇ ਬਹੁਤ ਜਲਦੀ ਤੁਹਾਡੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨਾਲ ਕਰਵਾ ਕੇ ਮਸਲੇ ਦਾ ਹੱਲ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਜੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਐਕਟ ਬਣਾਇਆ ਜਾ ਰਿਹਾ ਹੈ ਉਸ ਐਕਟ ਵਿੱਚ 10 ਸਾਲ ਦੀ ਨੋਕਰੀ ਪੂਰੀ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ‌ ਪਰ ਰਮਸਾ ਲੈਬ ਅਟੈਂਡਟਾਂ ਨੂੰ ਸਰਕਾਰੀ ਸਕੂਲਾਂ ਵਿੱਚ ਕੰਮ ਕਰਦਿਆਂ ਹੋਇਆਂ ਲਗਭਗ ਅੱਠ ਸਾਲ ਅੱਠ ਮਹੀਨੇ ਹੋਏ ਹਨ ਅਤੇ ਬਹੁਤੇ 1242 ਨਾਨ ਟੀਚਿੰਗ ਕਰਮਚਾਰੀਆਂ ਨੂੰ ਵੀ ਨੌਕਰੀ ਕਰਦਿਆਂ 10 ਸਾਲ ਤੋਂ ਘੱਟ ਦਾ ਸਮਾਂ ਹੋਇਆ ਹੈ।ਜੇਕਰ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ 10 ਸਾਲਾਂ ਵਾਲੀ ਸ਼ਰਤ ਲਗਾਉਂਦੀ ਹੈ ਤਾਂ 1242 ਨਾਨ ਟੀਚਿੰਗ ਕਰਮਚਾਰੀਆਂ ਵਿਚੋਂ ਬਹੁਤ ਜ਼ਿਆਦਾ ਕਰਮਚਾਰੀ ਇਸ ਐਕਟ ਅਧੀਨ ਪੱਕੇ ਨਹੀਂ ਹੋ ਸਕਦੇ ਕਿਉਂਕਿ ਇਹਨਾਂ 1242 ਨਾਨ ਟੀਚਿੰਗ ਕਰਮਚਾਰੀਆਂ ਵਿਚੋਂ ਅਜੇ ਬਹੁਤ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਕਰਦੇ ਹੋਏ 10 ਸਾਲ ਤੋਂ ਘੱਟ ਦਾ ਸਮਾਂ ਹੋਇਆ ਹੈ। ਰਮਸਾ ਲੈਬ ਅਟੈਂਡਟ ਯੂਨੀਅਨ ਪੰਜਾਬ ਵੱਲੋਂ ਮੰਗ ਕੀਤੀ ਗਈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਜੋਂ ਐਕਟ ਬਣ ਰਿਹਾ ਹੈ ਉਸ ਵਿੱਚ 10 ਸਾਲ ਵਾਲੀ ਸ਼ਰਤ ਨੂੰ ਘਟਾਇਆ ਜਾਵੇ ਤਾਂ ਜੋਂ ਵੱਧ ਤੋਂ ਵੱਧ ਕੱਚੇ ਮੁਲਾਜ਼ਮ ਪੱਕੇ ਹੋ ਸਕਣ।ਇਸ ਐਕਟ ਤਹਿਤ ਵੱਖ-ਵੱਖ ਸੁਸਾਇਟੀਆ ਅਧੀਨ ਕੰਮ ਕਰਦੇ 1242 ਨਾਨ ਟੀਚਿੰਗ ਮੁਲਾਜ਼ਮਾਂ ਨੂੰ ਵੀ ਪਹਿਲ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇ। ਰਮਸਾ ਲੈਬ ਅਟੈਂਡਟਾਂ ਸਮੇਤ 1242 ਨਾਨ ਟੀਚਿੰਗ ਕਰਮਚਾਰੀਆਂ ਨੂੰ ਰਮਸਾ ਅਧਿਆਪਕਾਂ ਦੀ ਤਰਜ਼ ਤੇ ਏ.ਜੀ ਵਿਭਾਗ ਤੋਂ ਫਾਇਲ ਪਾਸ ਕਰਵਾ ਕੇ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਨਹੀਂ ਤਾਂ ਰਮਸਾ ਲੈਬ ਅਟੈਂਡਟਾ ਸਮੇਤ 1242 ਨਾਨ ਟੀਚਿੰਗ ਕਰਮਚਾਰੀ ਤਿੱਖਾ ਸੰਘਰਸ਼ ਕਰਨਗੇ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?