ਸ਼ਾਹਪੁਰ ਕੰਢੀ 21 ਅਗਸਤ ( ਸੁੱਖਵਿੰਦਰ ਜੰਡੀਰ )-ਸ਼ਨੀਵਾਰ ਨੂੰ ਪਠਾਨਕੋਟ ਵਿੱਚ ਪਠਾਨਕੋਟ ਭਾਜਪਾ ਦੀ ਲੀਡਰਸ਼ਿਪ ਵੱਲੋਂ ਇਕ ਪ੍ਰੈੱਸ ਵਾਰਤਾ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਸਾਬਕਾ ਮੇਅਰ ਅਨਿਲ ਵਾਸੂਦੇਵਾ ਯੋਗੇਸ਼ ਠਾਕੁਰ ਪੰਕਜ ਕੁਮਾਰ ਦੇ ਨਾਲ ਭਾਜਪਾ ਦੇ ਹੋਰ ਸੀਨੀਅਰ ਨੇਤਾ ਮੌਜੂਦ ਹੋਏ ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਐਡਵੋਕੇਟ ਕੁਲਭੂਸ਼ਨ ਮਨਹਾਸ ਵੱਲੋਂ ਪ੍ਰੈੱਸ ਵਾਰਤਾ ਨੂੰ ਸ਼ੁਰੂ ਕਰਦੇ ਹੋਏ ਸਾਂਸਦ ਸੰਨੀ ਦਿਓਲ ਦੇ ਕਾਰਜਕਾਲ ਦੀਆਂ ਉਪਲੱਬਧੀਆਂ ਨੂੰ ਗਿਣਾਇਆ ਗਿਆ ਪ੍ਰੈੱਸ ਵਾਰਤਾ ਨੂੰ ਅੱਗੇ ਵਧਾਉਂਦੇ ਹੋਏ ਭਾਜਪਾ ਦੇ ਨੇਤਾ ਕੁਲਭੂਸ਼ਨ ਮਨਹਾਸ ਨੇ ਦੱਸਿਆ ਕਿ ਭਾਜਪਾ ਦੇ ਸਾਂਸਦ ਸੰਨੀ ਦਿਓਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਆਪਣੇ ਹਲਕੇ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਕੋਰੋਨਾ ਕੱਲ੍ਹ ਦੇ ਚਲਦਿਆਂ ਭਾਵੇਂ ਹਲਕੇ ਵਿੱਚ ਕਈ ਕੰਮਾਂ ਨੂੰ ਹੋਣ ਵਿੱਚ ਦੇਰੀ ਜ਼ਰੂਰ ਹੋਈ ਹੈ ਪਰ ਸਾਂਸਦ ਸੰਨੀ ਦਿਓਲ ਦੇ ਸਮੇਂ ਵਿੱਚ ਸਾਂਸਦ ਸੰਨੀ ਦਿਓਲ ਦੇ ਸਹਿਯੋਗ ਨਾਲ ਹਲਕੇ ਵਿਚ ਭਾਜਪਾ ਵਰਕਰਾਂ ਦੀ ਟੀਮ ਵੱਲੋਂ ਲਗਾਤਾਰ ਵਿਕਾਸ ਕਰਵਾਏ ਗਏ ਹਨ ਉੱਥੇ ਹੀ ਪ੍ਰੈੱਸ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਨੇ ਸਾਂਸਦ ਸੰਨੀ ਦਿਓਲ ਦੇ ਨਾਲ ਨਾਲ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਹਲਕਾ ਭੋਆ ਸਾਬਕਾ ਵਿਧਾਇਕ ਸੀਮਾ ਦੇਵੀ ਤੇ ਹਲਕਾ ਸੁਜਾਨਪੁਰ ਦੇ ਮੌਜੂਦਾ ਵਿਧਾਇਕ ਦਿਨੇਸ਼ ਸਿੰਘ ਬੱਬੂ ਵੱਲੋਂ ਹਲਕੇ ਚ ਕਰਵਾਏ ਗਏ ਕੰਮਾਂ ਨੂੰ ਵੀ ਗਿਣਵਾਇਆ ਤੇ ਕਿਹਾ ਕਿ ਕੋਰੋਨਾ ਕਾਲ ਕਾਰਨ ਸਾਂਸਦ ਸੰਨੀ ਦਿਓਲ ਦਾ ਆਪਣੇ ਹਲਕੇ ਵਿੱਚ ਦੋਰਾ ਬੇਸ਼ੱਕ ਘਟ ਰਿਹਾ ਹੈ ਪਰ ਉਨ੍ਹਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਟੀਮ ਵੱਲੋਂ ਹਲਕੇ ਚ ਵਿਕਾਸ ਦੇ ਕੰਮਾਂ ਨੂੰ ਕਰਵਾਇਆ ਜਾ ਰਿਹਾ ਹੈ ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਂਸਦ ਸੰਨੀ ਦਿਓਲ ਵੱਲੋਂ ਆਪਣੇ ਹਲਕੇ ਲਈ ਜਲਦੀ ਹੀ ਬਹੁਤ ਸਾਰੇ ਪ੍ਰਾਜੈਕਟ ਮਨਜ਼ੂਰ ਕਰਵਾ ਕੇ ਲਿਆਂਦੇ ਜਾ ਰਹੇ ਹਨ ਜਿਸ ਨਾਲ ਹਲਕੇ ਦਾ ਹੋਰ ਵੀ ਵਿਕਾਸ ਹੋਵੇਗਾ ਇਸ ਮੌਕੇ ਉਨ੍ਹਾਂ ਨਾਲ ਹੋਰ ਲੋਕ ਵੀ ਮੌਜੂਦ ਰਹੇ