ਸ਼ਾਹਪੁਰ ਕੰਢੀ 23 ਅਗਸਤ (ਸੁੱਖਵਿੰਦਰ ਜੰਡੀਰ)ਹਲਕਾ ਸੁਜਾਨਪੁਰ ਦੇ ਵਿੱਚ ਬੇਰੁਜਗਾਰੀ ਨੂੰ ਦੂਰ ਕਰਨ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਪਨੀਤ ਪੈਂਟਾ ਸੈਣੀ ਨੇ ਕਿਹਾ ਕਿ ਉਨ੍ਹਾਂ ਉਨ੍ਹਾਂ ਦੀ ਅਪੀਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਜਾਨਪੁਰ ਹਲਕੇ ਦੇ ਵਿਚ ਕਾਰੋਵਾਰ ਦੇ ਵੱਡੇ ਪ੍ਰੋਜੈਕਟ ਦੀ ਮਨਜ਼ੂਰੀ ਦਿੱਤੀ ਗਈ ਹੈ, ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਕਰਨਗੇ, ਪੁਨੀਤ ਪੈਂਟਾ ਸੈਣੀ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਹਲਕੇ ਦੀਆਂ ਪੰਜ ਪੰਚਾਇਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਭੰਬਰ,ਦਰੰਗਖੱਡ, ਸਮਾਨੂ, ਫੰਗਤੋਲੀ,ਅਤੇ ਜੁਗੰਥ ਸ਼ਾਮਲ ਹਨ, ਸ੍ਰੀ ਸੈਣੀ ਨੇ ਕਿਹਾ ਕਿ ਇਸ ਦੇ ਨਾਲ ਪਿੰਡਾਂ ਦੇ 116 ਪਰਿਵਾਰਾਂ ਨੂੰ ਰੁਜ਼ਗਾਰ ਮਿਲੇਗਾ, ਸ੍ਰੀ ਸੈਣੀ ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਢੇ 3 ਕਰੋੜ ਰੁਪਏ ਦੀ ਲਾਗਤ ਦੇ ਨਾਲ 46 ਰੇਰਿੰਗ ਹਾਊਸ ਸ਼ੇਡ ਬਣਾਈ ਜਾਵੇਗੀ, ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਇਸ ਪ੍ਰੋਜੈਕਟ ਦੇ ਨਾਲ ਜੁੜਕੇ ਇੱਕ ਮਹੀਨੇ ਦੇ ਵਿੱਚ 50 ਹਜ਼ਾਰ ਅਤੇ ਦੋ ਮਹੀਨੇ ਦੇ ਸੀਜ਼ਨ ਦੇ ਨਾਲ ਜੁੜ ਕੇ 1ਲੱਖ ਰੁਪਿਆ ਕਮਾਇਆ ਕਰਨਗੇ,
Author: Gurbhej Singh Anandpuri
ਮੁੱਖ ਸੰਪਾਦਕ