ਭੋਗਪੁਰ 23 ਅਗਸਤ – ਸੁੱਖਵਿੰਦਰ ਜੰਡੀਰ – ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਦੀ ਵਿਸ਼ੇਸ਼ ਮੀਟਿੰਗ ਭਾਈ ਜਸਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਨਾਨਕ ਯਾਦਗਾਰ ਭੋਗਪੁਰ ਨਜ਼ਦੀਕ ਗੈਸ ਏਜੰਸੀ ਵਿਖੇ ਕੀਤੀ ਗਈ ਜਿਸ ਵਿੱਚ ਗ੍ਰੰਥੀ ਸਿੰਘ ,ਪਾਠੀ ਸਿੰਘ ਅਤੇ ਕਥਾਵਾਚਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਸਭਾ ਵੱਲੋਂ ਜੋ ਕਾਰਜ ਅਰੰਭੇ ਜਾ ਰਹੇ ਹਨ, ਸਾਰੇ ਮੈਂਬਰ ਸਾਹਿਬਾਨਾਂ ਨੂੰ ਜਾਣਕਾਰੀ ਦਿੱਤੀ ਗਈ, ਅਤੇ ਨਾਲ ਹੀ ਪਿਛਲੇ ਸਮੇਂ ਗਾਇਕ ਗੁਰਦਾਸ ਮਾਨ ਵੱਲੋਂ ਗੁਰੂ ਅਮਰਦਾਸ ਜੀ ਦੇ ਵਾਰੇ ਗਲਤ ਬਿਆਨਬਾਜੀ ਕੀਤੀ ਗਈ ਉਸ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ, ਅਤੇ ਸਭਾ ਵੱਲੋਂ ਪ੍ਰਸ਼ਾਸਨ ਨੂੰ ਗਾਇਕ ਗੁਰਦਾਸ ਮਾਨ ਤੇ ਪਰਚਾ ਦਰਜ ਕਰਨ ਦੀ ਅਪੀਲ ਕੀਤੀ ਗਈ, ਇਸ ਮੌਕੇ ਤੇ ਪ੍ਰਧਾਨ ਜਸਵਿੰਦਰ ਸਿੰਘ ਭਲੱਥ, ਭਾਈ ਕੁਲਵੰਤ ਸਿੰਘ ਜੀ ਮੀਤ ਪ੍ਰਧਾਨ, ਭਾਈ ਰਣਜੀਤ ਸਿੰਘ ਜੀ ਖ਼ਜ਼ਾਨਚੀ,ਸਹਾਇਕ ਖਜਾਨਚੀ ਭਾਈ ਸੁਰਿੰਦਰ ਸਿੰਘ ਜੀ ,ਪ੍ਰਧਾਨ ਜਿਲ੍ਹਾ ਪਟਿਆਲਾ ਭਾਈ ਪ੍ਰਣਾਮ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੀ ਸ੍ਰਿਸਤਾ, ਭਾਈ ਸਰਬਜੀਤ ਸਿੰਘ ਜੀ ਮਾਧੋਪੁਰ, ਭਾਈ ਅਮਰਜੀਤ ਸਿੰਘ ਜੀ ਭੋਗਪੁਰ, ਭਾਈ ਮੁਖਤਿਆਰ ਸਿੰਘ ਦੀ ਮਾਧੋ ਪੁਰ, ਭਾਈ ਗੁਰਦੀਪ ਸਿੰਘ ਜੀ ਰਾਜਪੁਰ, ਭਾਈ ਅਜੀਤ ਸਿੰਘ ਜੀ ਰਾਜਪੁਰ, ਭਾਈ ਮੰਗਜੀਤ ਸਿੰਘ ਭੋਗਪੁਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ