ਸੁਲਤਾਨਪੁਰ ਲੋਧੀ 25 (ਬਿਉਰੋ ਰਿਪੋਰਟ)ਅੱਜ ਪਿੰਡ ਅੱਲੂਵਾਲ ਵਿਖੇ ਸੀ.ਡੀ.ਪੀ.ਓ ਸਾਹਿਬ ਸੁਲਤਾਨਪੁਰ ਲੋਧੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡਮ ਤਰਸੇਮ ਕੌਰ ਜੀ ਸੁਪਰਵਾਈਜ਼ਰ ਦੀ ਰਹਿਨਮਾਈ ਹੇਠ ਬੱਚਿਆਂ ਨੂੰ ਐਲਬੈਂਡਾਜੋਲ ਦੀ ਡੋਜ਼ ਦਿੱਤੀ ਗਈ । ਆਂਗਨਵਾੜੀ ਵਰਕਰ ਮੈਡਮ ਅਮਨਦੀਪ ਕੌਰ ਨੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਡੋਜ਼ ਦਿੱਤੀ ਅਤੇ ਨੈਸ਼ਨਲ ਐਲਬੈਂਡਾਜੋਲ ਦਿਵਸ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਬੱਚਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਹਮੇਸ਼ਾਂ ਖਾਣਾ ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ । ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਐਲਬੈਂਡਾਜ਼ੋਲ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਐਲਬੈਂਡਾਜੋਲ ਦੀ ਡੋਜ਼ ਬੱਚਿਆਂ ਦੀ ਸਿਹਤ ਨੂੰ ਸਵੱਛ ਬਣਾਉਣ ਲਈ ਅਤਿ ਜ਼ਰੂਰੀ ਹੈ । ਬੱਚਿਆਂ ਤੋਂ ਇਲਾਵਾ ਉਨ੍ਹਾਂ ਖ਼ੁਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅੱਲੂਵਾਲ ਦੀ ਕੁੱਕ ਬੀਬੀ ਪਿਆਰ ਕੌਰ ਨੇ ਵੀ ਐਲਬੈਂਡਾਜ਼ੋਲ ਦੀ ਡੋਜ਼ ਲਈ । ਇਸ ਮੌਕੇ ਆਂਗਣਵਾਡ਼ੀ ਵਰਕਰ ਮੈਡਮ ਅਮਨਦੀਪ ਕੌਰ ਤੋਂ ਇਲਾਵਾ ਸਰਪੰਚ ਸ਼ਰਨਜੀਤ ਕੌਰ ,ਮੈਂਬਰ ਪੰਚਾਇਤ ਸਾਹਬ ਸਿੰਘ, ਨੰਬਰਦਾਰ ਹਰਜੀਤ ਸਿੰਘ , ਕੁੱਕ ਪਿਆਰ ਕੌਰ, ਮੈਂਬਰ ਪੰਚਾਇਤ ਸੋਢੀ ਆਦਿ ਹਾਜ਼ਰ ਸਨ ।