ਕਪੂਰਥਲਾ 25 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਫਿੱਟਨੈੱਸ ਜਿਮ ਕਾਂਜਲੀ ਰੋਡ ਵਿੱਖੇ ਸ ਹਰਵਿੰਦਰ ਸਿੰਘ ਮੁਲਤਾਨੀ ਪ੍ਰਧਾਨ ਯੂਥ ਅਕਾਲੀ ਦਲ ਸਰਕਲ 2 ਦੀ ਅਗਵਾਈ ਵਿੱਚ ਇੱਕ ਮੀਟਿੰਗ ਰੱਖੀ ਗਈ, ਜਿਸ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ਤੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਸ ਬਿਕਰਮ ਸਿੰਘ ਮਜੀਠੀਆ ਅਤੇ ਸ ਮਨਜਿੰਦਰ ਸਿੰਘ ਸਿਰਸਾ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਬੋਲਦਿਆਂ ਜੱਥੇਦਾਰ ਖੋਜੇਵਾਲ ਨੇ ਕਿਹਾ ਕਿ ਇਹ ਦਿੱਲੀ ਜਿਤ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਫਤਿਹ ਦੀ ਨੀਂਹ ਰੱਖ ਦਿੱਤੀ ਹੈ, ਇਹ ਜਿੱਤ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਪੰਜਾਬ ਦੇ ਵਸਨੀਕ ਸ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣ ਲਈ ਉਤਾਵਲੇ ਹਨ।ਇਸ ਮੌਕੇ ਸੇਵਾ ਸਿੰਘ ਮੁਲਤਾਨੀ ਬਲਵੰਤ ਸਿੰਘ ਬੱਲ ਦਲਜੀਤ ਸਿੰਘ ਬਸਰਾ ਰਾਜਿੰਦਰ ਸਿੰਘ ਧੰਜਲ, ਹਰਦੇਵ ਸਿੰਘ ਢੋਟ, ਗੁਰਦਿਆਲ ਸਿੰਘ ਐਡਵੋਕੇਟ ਯੁਵਰਾਜ ਸਿੰਘ ਅਟਵਾਲ ਵਿੱਕੀ ਨਾਗਰਾ ਨਾਨਕ ਸਿੰਘ ਵਿਵੇਕ ਸਿੰਘ ਬੈਂਸ, ਹਰਪ੍ਰੀਤ ਸਿੰਘ ਹੈਪੀ ਜਗਦੀਪ ਸੰਨੀ ਪ੍ਰਦੀਪ ਸਿੰਘ ਸਤਨਾਮ ਸਿੰਘ ਸੁਖਪਾਲ ਸਿੰਘ ਬਲਜੀਤ ਸਿੰਘ ਮਨੀ ਸਿੰਘ ਮਨਿੰਦਰ ਸਿੰਘ ਸਹਿਲਦੀਪ ਸਿੰਘ ਬੀਬੀ ਬਲਜਿੰਦਰ ਕੌਰ ਧੰਜਲ ਪਲਵਿੰਦਰ ਪਾਲ ਸਿੰਘ, ਜੋਬਨਜੀਤ ਸਿੰਘ ਜੌਹਲ, ਮਨਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।