ਮਸ਼ਹੂਰ ਚੀਨੀ ਫਿਲਾਸਫਰ ਲਾਓ ਤਜੂ (Lao Tzu) ਦੀ ਸਿਆਣਪ ਤੇ ਕੁਸ਼ਲਤਾ ਵੇਖਕੇ ਚੀਨ ਦੇ ਸ਼ਹਿਨਸ਼ਾਹ ਨੇ ਉਸਨੂੰ ਦੇਸ਼ ਦੀ ਸਰਬ ਉੱਚ ਅਦਾਲਤ ਦਾ ਮੁੱਖ ਜੱਜ ਬਨਣ ਲਈ ਕਿਹਾ। ਲਾਓ ਜੇ ਨੇ ਕਿਹਾ ਕਿ ਉਹ ਇਸ ਕੰਮ ਵਾਸਤੇ ਸਹੀ ਨਹੀਂ। ਸ਼ਹਿਨਸ਼ਾਹ ਨਾਂ ਮੰਨਿਆ ਤਾਂ ਉਸਨੇ ਕਿਹਾ ਕਿ ਪਹਿਲਾਂ ਇੱਕ ਦੋ ਕੇਸਾਂ ਚ ਟਰਾਇਲ ਦੇ ਤੌਰ ਤੇ ਮੇਰਾ ਕੰਮ ਵੇਖ ਲਵੋ,ਫ਼ਿਰ ਤੁਸੀਂ ਖੁਦ ਹੀ ਫੈਸਲਾ ਕਰ ਲੈਣਾ ਕਿ ਮੈਂ ਇਸ ਕੰਮ ਦੇ ਯੋਗ ਹਾਂ ਜਾਂ ਨਹੀਂ। ਬਾਦਸ਼ਾਹ ਉਸਦੀ ਇਸ ਸ਼ਰਤ ਨਾਲ ਸਹਿਮਤ ਹੋ ਗਿਆ।
ਉਸ ਅੱਗੇ ਪਹਿਲਾ ਕੇਸ ਇੱਕ ਚੋਰੀ ਦਾ ਵਾਰਦਾਤ ਦਾ ਲਿਆਂਦਾ ਗਿਆ,ਲਾਓ ਜੇ ਅੱਗੇ ਇੱਕ ਚੋਰ ਨੂੰ ਪੇਸ਼ ਕੀਤਾ ਗਿਆ, ਜਿਸਨੇ ਰਾਜ ਦੇ ਇੱਕ ਬਹੁਤ ਅਮੀਰ ਆਦਮੀ ਦੇ ਘਰੋਂ ਕੁੱਝ ਕੀਮਤੀ ਹੀਰੇ ਜਵਾਹਰਾਤ ਚੋਰੀ ਕਰ ਲਏ ਸਨ। ਲਾਓ ਜੇ ਨੇ ਚੋਰ ਤੇ ਉਸ ਅਮੀਰ ਆਦਮੀ ਜਿਸ ਦੇ ਘਰੋਂ ਚੋਰੀ ਹੋਈ ਸੀ,ਦੋਹਾਂ ਨੂੰ 6-6 ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ।
ਅਮੀਰ ਆਦਮੀ ਨੇ ਕਿਹਾ ਕਿ ਇਹ ਤਾਂ ਬਿਲਕੁੱਲ ਧੱਕਾ ਹੈ,ਬੇਇਨਸਾਫ਼ੀ ਹੈ,ਮੇਰੀਆਂ ਹੀ ਵਸਤੂਆਂ ਚੋਰੀ ਕੀਤੀਆਂ ਗਈਆਂ ਤੇ ਮੈਨੂੰ ਹੀ ਸਜ਼ਾ ਜਰਾ ਸਮਜਾਓ,,,ਲਾਓ ਜੇ ਨੇ ਕਿਹਾ ਕਿ ਹਾਂ ਇਹ ਬੇਇਨਸਾਫ਼ੀ ਹੈ ਪਰ ਤੁਹਾਡੇ ਨਾਲ ਨਹੀਂ ਚੋਰ ਨਾਲ ਧੱਕਾ ਹੋਇਆ ਹੈ, ਅਸਲ ਵਿੱਚ ਤੁਹਾਨੂੰ ਹੀ ਜੇਲ ਵਿੱਚ ਰੱਖਣ ਦੀ ਲੋੜ ਸੀ, ਕਿਓਂਕਿ ਜਦੋਂ ਐਨੇ ਲੋਕ ਭੁਖੇ ਮਰ ਰਹੇ ਹੋਣ , ਮੁਡਲੀਆਂ ਸਹੂਲਤਾਂ ਤੋਂ ਵੀ ਵਾਂਝੇ ਹੋਣ ,ਅਜਿਹੀਆਂ ਪ੍ਰਸਥਿਤੀਆਂ ਚ ਤੁਸੀਂ ਏਨੇ ਪੈਸੇ ਇਕੱਠੇ ਕਰ ਲਏ ਹਨ ਕਿ ਉਹਨਾਂ ਨੂੰ ਹੁਣ ਮਜਬੂਰਨ ਚੋਰੀਆਂ ਕਰਨੀਆਂ ਪੈ ਰਹੀਆਂ ਨੇ,ਅਸਲ ਚ ਅਜਿਹੇ ਹਾਲਾਤ ਪੈਦਾ ਕਰਨ ਚ ਤੁਹਾਡੇ ਵਰਗੇ ਧਨਵਾਨ ਤੇ ਅਮੀਰ ਲੋਕਾਂ ਦਾ ਵੱਡਾ ਹੱਥ ਹੈ,ਇਸ ਕਰਕੇ ਚੋਰੀ ਦੇ ਅਸਲ ਵਿੱਚ ਤੁਸੀਂ ਹੀ ਜਿੰਮੇਵਾਰ ਹੋ।
ਪਹਿਲਾ ਜੁਰਮ ਤੁਹਾਡਾ ਹੈ। ਤੁਸੀਂ ਚੋਰੀ ਦੇ ਬੀਜ ਬੋਏ ਜੋ ਕਿ ਹੁਣ ਦਰੱਖਤ ਬਣ ਗਏ,, ਮੈਨੂੰ ਆਪਣੇ ਦੇਸ਼ ਦੇ ਅੱਜ ਦੇ ਹਾਲਾਤਾਂ ਤੇ ਇਹ ਘਟਨਾ ਹੂ ਬ ਹੂ ਢੁੱਕਦੀ ਨਜ਼ਰ ਆ ਰਹੀ ਹੈ।
ਜਰਨੈਲ ਸਿੰਘ
Author: Gurbhej Singh Anandpuri
ਮੁੱਖ ਸੰਪਾਦਕ
One Comment
ਸਹੀ ਗੱਲ ਏ ।