ਇਕ ਰੇਸ ਵਿਚ (ਫੋਟੋ ਦੇਖੋ) ਕੀਨੀਆ ਦੀ ਨੁਮਾਇੰਦਗੀ ਕਰਨ ਵਾਲੇ ਅਥਲੀਟ ਹੋਇਲ ਮੁਤਈ ਫਾਈਨਲ ਲਾਈਨ ਤੋਂ ਕੁੱਝ ਹੀ ਫੁੱਟ ਦੂਰ ਸੀ,
ਪਰ ਉਹ ਸਿਗਨਲ ਨੂੰ ਸਮਝਣ ਵਿਚ ਕਨਫਿਊਜ ਹੋ ਗਏ, ਅਤੇ ਇਹ ਸੋਚ ਕੇ ਦੌੜਨਾ ਛੱਡ ਦਿੱਤਾ ਕੇ ਉਸਨੇ ਰੇਸ ਕੰਪਲੀਟ ਕਰ ਲਈ ਹੈ!
ਸਪੈਨਿਸ਼ ਅਥਲੀਟ ਇਵਾਨ ਫਰਨੈਂਡੀਜ ਉਸਦੇ ਬਿੱਲਕੁਲ ਪਿੱਛੇ ਸੀ ਅਤੇ ਜੋ ਹੋ ਰਿਹਾ ਸੀ ਉਸਨੂੰ ਦੇਖ ਰਿਹਾ ਸੀ ਉਸਨੇ ਹੋਇਲ ਮੁਤਈ ਨੂੰ ਦੌੜਨ ???? ਦਾ ਸਿਲਸਿਲਾ ਜਾਰੀ ਰੱਖਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ!
ਲੇਕਿਨ ਮੁਤਈ ਨਹੀਂ ਸਮਝ ਸਕਿਆ ਕਿਉਂਕਿ ਉਹ ਇਵਾਨ ਦੀ ਭਾਸ਼ਾ ਨਹੀਂ ਸਮਝ ਸਕਦਾ ਸੀ….. ਉਸੇ ਸਮੇਂ ਸਪੈਨਿਸ਼ ਅਥਲੀਟ ਇਵਾਨ ਨੇ ਮੁਤਈ ਨੂੰ ਫਾਈਨਲ ਲਾਈਨ ਵੱਲ ਧੱਕਾ ਦੇ ਦਿੱਤਾ!
ਇਕ ਪੱਤਰਕਾਰ ਨੇ ਇਵਾਨ ਤੋਂ ਪੁੱਛਿਆ ਕਿ ਤੂੰ ਕੀਨੀਆ ਦੇ ਅਥਲੀਟ ਨੂੰ ਜਿੱਤਣ ਕਿਉਂ ਦਿੱਤਾ?
ਇਵਾਨ ਨੇ ਜਵਾਬ ਦਿੱਤਾ, “ਮੈਂ ਉਸਨੂੰ ਜਿੱਤਣ ਨਹੀਂ ਦਿੱਤਾ ਬਲਕਿ ਉਹ ਹੀ ਜਿੱਤਣ ਵਾਲਾ ਸੀ” !
ਪੱਤਰਕਾਰ ਨੇ ਫਿਰ ਜੋਰ ਦੇ ਕੇ ਕਿਹਾ…. ਲੇਕਿਨ ਤੂੰ ਜਿੱਤ ਸਕਦਾ ਸੀ?
ਇਵਾਨ ਨੇ ਪੱਤਰਕਾਰ ਵੱਲ ਦੇਖਿਆ ਤੇ ਜਵਾਬ ਦਿੱਤਾ ,” ਪਰ ਮੇਰੀ ਉਸ ਜਿੱਤ ਦਾ ਮੁਕਾਮ ਕੀ ਹੋਵੇਗਾ”? ਕੀ ਉਸ ਤਮਗੇ ਦਾ ਸਨਮਾਨ ਹੋਵੇਗਾ?
ਮੇਰੀ_ਮਾਂ_ਇਸ_ਵਾਰੇ_ਕੀ_ਸੋਚੇਗੀ?
ਵੈਲਿਯੂ (ਮਾਣ) ਨਸਲ ਦਰ ਨਸਲ ਟਰਾਂਸਫਰ ਹੁੰਦਾ ਹੈ, ਸੋਚਣ ਦੀ ਜਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੜੀ ਵੈਲਿਯੂ ਤੇ ਅਮਲ ਕਰਨ ਦੀ ਸਿੱਖਿਆ ਦੇ ਰਹੇ ਹਾਂ……?? ????????
ਜਿੱਥੇ ਨੈਤਿਕਤਾ ਦੂਸਰਿਆਂ ਨੂੰ ਉਪਦੇਸ਼ ਦੇਣ ਤੱਕ ਹੀ ਸੀਮਿਤ ਹੋਵੇ ਤੇ #ਧਰਮ ਸਿਰਫ ਰੌਲਾ ਪਾਉਣ ਤੇ ਪਹਿਨਾਵੇ ਤੱਕ ਹੀ ਸੀਮਿਤ ਹੋਵੇ, ਉੱਥੇ ਦੇ ਲੋਕਾਂ ਲਈ ਇਹ ਮੂਰਖਤਾ ਤੋਂ ਇਲਾਵਾ ਕੁਝ ਨਹੀਂ ਹੈ
Author: Gurbhej Singh Anandpuri
ਮੁੱਖ ਸੰਪਾਦਕ
One Comment
ਵਾਹ !!!! ਸਲਾਮ ਹੈ ਇਨ੍ਹਾਂ ਅਸਲੀ ਧਰਮੀਆਂ ਨੂੰ ।