ਭੋਗਪੁਰ 26 ਅਗਸਤ (ਸੁੱਖਵਿੰਦਰ ਜੰਡੀਰ) ਪਠਾਨਕੋਟ ਦੀ ਤਰਫ ਤੋਂ ਆਉਂਦੇ ਹੋਏ ਸਭ ਤੋਂ ਪਹਿਲੇ ਭੋਗਪੁਰ ਸ਼ਹਿਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਲਾਕੇ ਦਾ ਇਕੱਠਾ ਹੋਇਆ ਗੰਦਾ ਪਾਣੀ ਦਿਖਾਈ ਦਿੰਦਾ ਹੈ, ਇਸ ਗੰਦਗੀ ਦੇ ਪਾਣੀ ਦਾ ਲੱਗਾ ਹੋਇਆ ਛੱਪੜ ਜਿਸ ਵਿਚ ਇੱਕ ਪੁਲ ਵੀ ਦਿਖਾਈ ਦੇ ਰਿਹਾ ਹੈ, ਜਿਸ ਪੁਲ ਉੱਪਰ ਦੀ ਟਰੇਨਾਂ ਵੀ ਲੰਘਿਆ ਕਰਦੀਆਂ ਹਨ, ਅਤੇ ਇਹ ਗੰਦੇ ਪਾਣੀ ਦਾ ਛੱਪੜ ਕਾਫੀ ਲੰਬੇ ਸਮੇਂ ਤੋਂ ਗੰਦਗੀ ਫੈਲਾ ਰਿਹਾ ਹੈ ਅਤੇ ਦਿਨ ਪਰ ਦਿਨ ਇਸ ਦਾ ਪਸਾਰਾ ਹੋਰ ਵੀ ਵਧ ਰਿਹਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਭੋਗਪੁਰ ਗੁਰਵਿੰਦਰ ਸਿੰਘ ਸੱਗਰਾਂਵਾਲੀ ਸਟੇਟ ਜੁਆਇੰਟ ਸੈਕਟਰੀ ਕਿਸਾਨ ਵਿੰਗ, ਜੀਤ ਲਾਲ ਭੱਟੀ ਜੁਆਇੰਟ ਸੈਕਟਰੀ, ਦੇਵ ਮਨੀ ਭੋਗਪੁਰ ਸਰਕਲ ਪ੍ਰਧਾਨ, ਨੇ ਕੀਤਾ ਉਨ੍ਹਾਂ ਨੇ ਕਿਹਾ ਕਿ ਭੋਗਪੁਰ ਦੇ ਗੰਦੇ ਪਾਣੀ ਦਾ ਨਿਕਾਸ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਅਤੇ ਹਰ ਪਾਰਟੀਆਂ ਭੋਗਪੁਰ ਦੇ ਗੰਦੇ ਪਾਣੀ ਦੇ ਨਿਕਾਸ ਨੂੰ ਕਰਨ ਸਬੰਧੀ ਵੱਖ-ਵੱਖ ਪਾਰਟੀਆਂ ਲਾਰੇ ਲਾਉਦੀਆ ਆ ਰਹੀਆਂ ਹਨ , ਪਰ ਕਿਸੇ ਵੱਲੋਂ ਵੀ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਉਨ੍ਹਾਂ ਕਿਹਾ ਭੋਗਪੁਰ ਦੇ ਗਲੀ ਮੁਹੱਲਿਆਂ ਦੇ ਵਿੱਚ ਗੰਦੇ ਪਾਣੀ ਦੇ ਢੇਰ ਲੱਗੇ ਰਹਿੰਦੇ ਹਨ, ਨਾਲੀਆਂ ਦੇ ਉਪਰ ਸਲੈਬਾਂ ਨਹੀਂ ਰੱਖੀਆਂ ਗਈਆਂ, ਗਲੀਆਂ ਬਣਾਉਣ ਆਏ ਠੇਕੇਦਾਰ, ਲੱਖਾਂ ਰੁਪਏ ਦੇ ਚੂਨੇ ਲਗਾ ਕੇ ਕੰਮ ਵਿਚਾਲੇ ਛੱਡ ਕੇ ਦੌੜ ਗਏ, ਕਈ ਲੋਕ ਤਾਂ ਭੋਗਪੁਰ ਸ਼ਹਿਰ ਨੂੰ ਛੱਡ ਕੇ ਪਿੰਡਾਂ ਨੂੰ ਜਾਣ ਦੀਆਂ ਤਿਆਰੀਆਂ ਵਿੱਚ ਹਨ, ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਕਿਹਾ ਸਿਆਸੀ ਪਾਰਟੀਆਂ ਨੇ, ਭੋਗਪੁਰ ਸ਼ਹਿਰ ਨੂੰ ਲਵਾਰਸ ਬੱਚਿਆਂ ਦੀ ਤਰ੍ਹਾਂ ਸਮਝ ਰੱਖਿਆ ਹੈ , ਜੋ ਕੇ ਲੋਕਾਂ ਨੂੰ ਲੋਲੀਪੋਪ ਤਾਂ ਦਿੱਤੇ ਜਾਂਦੇ ਹਨ ਪਰ ਸਿਰਫ਼ ਚੁੱਪ ਕਰਵਾਉਣ ਵਾਸਤੇ, ਉਨ੍ਹਾਂ ਕਿਹਾ ਕੁਝ ਪ੍ਰੋਪਟੀ ਡੀਲਰਾਂ ਵੱਲੋਂ ਭੋਗਪੁਰ ਵਿੱਚ ਕੋਠੀਆਂ ਬਣਾਕੇ ਬੇਚੀਆਂ ਗਈਆਂ ਹਨ, ਲੋਕਾਂ ਕੋਲੋਂ ਠੱਗੀਆਂ ਮਾਰ ਕੇ ਲੱਖਾਂ ਰੁਪਏ ਬਟੋਰੇ ਹਨ, ਜੋ ਕਿ ਲੋਕ ਅਜੇ ਤੱਕ ਹੋਮ ਲੋਨ ਦੀਆਂ ਕਿਸਤਾ ਉਤਾਰ ਰਹੇ ਹਨ, ਉਨਾਂ ਲੋਕਾਂ ਨੇ ਵੀ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ, ਕੇ ਇਨਾਂ ਲੋਕਾਂ ਦੇ ਨਾਲ ਹੋਇ ਧੋਖੇ ਕਰਕੇ ਓਨਾ ਪ੍ਰੋਪਟੀ ਡੀਲਰਾਂ ਦੀ ਇਨਕੁਆਰੀ ਕੀਤੀ ਜਾਵੇ ਅਤੇ ਇਨਾਂ ਗਰੀਬ ਲੋਕਾਂ ਨੂੰ ਇਨਸਾਫ ਦੁਆਇਆ ਜਾਵੇ
Author: Gurbhej Singh Anandpuri
ਮੁੱਖ ਸੰਪਾਦਕ