ਉੱਤਰ ਪ੍ਰਦੇਸ਼ (Uttar Pradesh) ਦੇ ਇਟਾਵਾ ਜ਼ਿਲ੍ਹੇ ਵਿੱਚ ਵਿਆਹ ਦੇ ਬਹਾਨੇ ਲਾੜੇ ਨਾਲ ਠੱਗੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਵਿਆਹ ਕਰਵਾਉਣ ਦੇ ਨਾਂ ਉਤੇ ਕੁਝ ਲੋਕਾਂ ਨੇ ਪਹਿਲਾਂ ਨੌਜਵਾਨ ਨੂੰ ਇੱਕ ਖੂਬਸੂਰਤ ਕੁੜੀ ਦਿਖਾਈ, ਪਰ ਜਦੋਂ ਵਿਆਹ ਹੋਣ ਲੱਗਾ ਤਾਂ ਇੱਕ ਹੋਰ 50 ਸਾਲਾ ਔਰਤ ਨੂੰ ਸਾਹਮਣੇ ਕਰ ਦਿੱਤੀ। ਜਿਸ ਦਾ ਵਿਰੋਧ ਕਰਨ ਉਤੇ ਨਾ ਸਿਰਫ ਲਾੜੇ ਦੀ ਕੁੱਟਮਾਰ ਕੀਤੀ ਗਈ, ਸਗੋਂ ਉਸ ਕੋਲੋਂ 35000 ਰੁਪਏ ਵੀ ਖੋਹ ਲਏ ਗਏ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਟਾਵਾ ਦੇ ਐਸਪੀ ਸਿਟੀ ਕਪਿਲ ਦੇਵ ਸਿੰਘ ਨੇ ਸਿਵਲ ਲਾਈਨ ਥਾਣੇ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਨਾਲ -ਨਾਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਪੀੜਤ ਸ਼ਤਰੂਘਨ ਸਿੰਘ ਦੇ ਸਿਰ ਉੱਤੇ ਸਿਹਰਾ ਬੰਨ੍ਹਿਆ ਹੀ ਰਹਿ ਗਿਆ। ਹੁਣ ਕਾਨੂੰਨੀ ਕਾਰਵਾਈ ਲਈ ਵਕੀਲਾਂ ਤੋਂ ਲੈ ਕੇ ਥਾਣੇ ਤੱਕ ਚੱਕਰ ਲਗਾ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਮਾਂ ਇੰਦਰਾ ਦੇਵੀ ਵੀ ਇਨਸਾਫ ਲਈ ਭਟਕ ਰਹੀ ਹੈ। ਘਰ ਵਿੱਚ ਨੂੰਹ ਦੀ ਇੱਛਾ ਪੂਰੀ ਨਾ ਹੋਣ ਉਤੇ ਬੇਚੈਨ ਹੈ। ਇਟਾਵਾ ਜ਼ਿਲ੍ਹੇ ਦੇ ਸਿਵਲ ਲਾਈਨ ਥਾਣਾ ਖੇਤਰ ਦੇ ਵਿਜੇਪੁਰਾ ਨਿਵਾਸੀ ਸ਼ਤਰੂਘਨ ਅਨੁਸਾਰ ਕਾਸ਼ ਕਾ ਨਾਗਲਾ ਨਿਵਾਸੀ ਪਰਿਵਾਰ ਨੇ ਦਸ ਦਿਨ ਪਹਿਲਾਂ ਉਸ ਦੇ ਘਰ ਆ ਕੇ ਵਿਆਹ ਪੱਕਾ ਕੀਤਾ ਸੀ। ਉਸ ਨੂੰ 20 ਸਾਲਾ ਸੁੰਦਰ ਲੜਕੀ ਵਿਖਾਈ ਗਈ ਸੀ।
ਵਿਆਹ 27 ਅਗਸਤ ਨੂੰ ਤੈਅ ਕੀਤਾ ਗਿਆ ਸੀ। ਜਦੋਂ ਉਹ ਵਿਆਹ ਲਈ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਦੇ ਨਾਲ ਵਿਜੈਪੁਰਾ ਵਿੱਚ ਕਾਲੀ ਮਾਤਾ ਦੇ ਮੰਦਰ ਪਹੁੰਚੇ, ਜਿਸ ਨੂੰ ਲਾੜੀ ਵਜੋਂ ਸਾਹਮਣੇ ਲਿਆਂਦਾ ਗਿਆ ਸੀ, ਉਸ ਦੀ ਉਮਰ ਲਗਭਗ 50 ਸਾਲ ਸੀ।
ਇਸ ‘ਤੇ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ ਕਾਸ਼ ਕਾ ਨਗਲਾ ਦੇ ਰਹਿਣ ਵਾਲੇ ਪਰਿਵਾਰ ਨੇ ਵਿਆਹ ਦੇ ਬਹਾਨੇ ਉਸ ਨਾਲ 35 ਹਜ਼ਾਰ ਰੁਪਏ ਦੀ ਠੱਗੀ ਮਾਰੀ।
Author: Gurbhej Singh Anandpuri
ਮੁੱਖ ਸੰਪਾਦਕ