ਕਪੂਰਥਲਾ 29 (ਨਜ਼ਰਾਨਾ ਨਿਊਜ਼ ਨੈੱਟਵਰਕ)ਪਿੰਡ ਕੇਸਰਪੁਰ ਵਿਖੇ ਭਗਵਾਨ ਵਾਲਮੀਕ ਥਰਮਸ਼ਾਲਾ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸ ਰਣਜੀਤ ਸਿੰਘ ਖੋਜੇਵਾਲ ਦਲਵਿੰਦਰ ਸਿੰਘ ਸਿਧੂ ਪਿਆਰਾਂ ਸਿੰਘ ਸੰਧੂਚਠਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅੇਲਾਨੇ ਮਿਨੀ ਚੋਣ ਮੈਨੀਫੇਸਟੋ ਬਾਰੇ ਲੋਕਾਂ ਨੂੰ ਜਾਣੂ ਕਰਵਾਇਆਂ ਗਿਆ । ਅਤੇ ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਝੂਠੇ ਬਿਜਲੀ ਮੁਆਫ਼ੀ ਦੇ ਫ਼ਾਰਮ ਭਰਾਉਣ ਤੇ ਇਸਨੂ ਝੂਠ ਦਾ ਪੁਲੰਦਾ ਕਰਾਰ ਦਿੱਤਾ ਗਿਆ ਕਿਉਂਕਿ ਕੈਪਟਨ ਨੇ ਵੀ ਘਰ ਘਰ ਨੋਕਰੀ ਅਤੇ ਕਿਸਾਨਾਂ ਦੀ ਸੰਪੂਰਨ ਕਰਜ਼ਾ ਮੁਆਫ਼ੀ ਦੇ ਫ਼ਾਰਮ ਭਰਵਾਏ ਸਨ ਅਤੇ ਸਰਕਾਰ ਆਉਣ ਤੇ ਕੁਝ ਵੀ ਨਹੀਂ ਕੀਤਾ।ਜਿਸ ਦਾ ਖਾਸਕਰ ਬੀਬੀਆਂ ਵਿੱਚ 2022 ਵਿੱਚ ਅਕਾਲੀ ਬਸਪਾ ਸਰਕਾਰ ਲਿਆਉਣ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆਂ ।ਸ ਖੋਜੇਵਾਲ ਨੇ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਸ ਬਾਦਲ ਨੇ ਪ੍ਰਤਿ ਮਹੀਨਾ 400 ਯੁਨਿਟ ਬਿਜਲੀ ਫ੍ਰੀ ਅਤੇ ਕਾਂਗਰਸ ਸਰਕਾਰ ਵੇਲੇ ਸਾਰੀਆਂ ਹੀ ਬਕਾਇਆ ਜੁਰਮਾਨੇ ਮੁਆਫ ਕਰਨ ਦਾ ਭਰੋਸਾ ਦਿੱਤਾ ਹੈ ਲੋਕਾਂ ਨੇ ਵੀ ਪਿਛਲੀ ਬਾਦਲ ਸਰਕਾਰ ਵੇਲੇ ਚੱਲਦੀਆਂ ਸਕੀਮਾਂ ਦੀ ਸ਼ਲਾਘਾ ਕੀਤੀ ਅਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਝੂਠੇ ਵਾਂਦਿਆਂ ਦੀ ਨਿਖੇਧੀ ਕੀਤੀ। ਬਾਦਲ ਸਾਬ ਫ਼ਾਰਮ ਭਰਵਾਉਣ ਵਿੱਚ ਨਹੀਂ ਕੰਮ ਕਰਕੇ ਦਿਖਾਉਣ ਵਿੱਚ ਵਿਸ਼ਵਾਸ ਰੱਖਦੇ ਹਨ ਇਸ ਮੋਕੇ ਤੇ ਹਰਦੀਪ ਸਿੰਘ ਦੀਪਾਂ ਬਡਿਆਲ ,ਸੰਨੀ ਬੈਂਸ ,ਏਕਮ ,ਰਵੀ ਬਘੜ,ਵਿਕੀ, ਕਾਲੂ , ਸ਼ੀਪਾ,ਅਤੇ ਨੋਜਵਾਨ ਵੀਰ ਅਤੇ ਬੀਬੀਆਂ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ