ਭੋਗਪੁਰ 29 ਅਗਸਤ (ਸੁੱਖਵਿੰਦਰ ਜੰਡੀਰ) ਥਾਣਾ ਆਦਮਪੁਰ ਦੇ ਅਧੀਨ ਪੈਂਦੀ ਚੌਕੀ ਅਲਾਵਲਪੁਰ ਵਿਖੇ ਬਿਤੀ 20 ਅਗਸਤ ਨੂੰ ਬਸੀਰ ਮੁਹੰਮਦ ਪੁੱਤਰ ਫ਼ਕੀਰ ਹੁਸੈਨ ਵਾਸੀ ਮਹੱਲਾ ਨਵੀਂਪੁਰ ਅਲਾਵਲਪੁਰ ਗੁੱਜਰਾਂ ਦੇ ਡੇਰੇ ਤੋਂ ਇਕ ਬੰਧੂਆ ਮਜ਼ਦੂਰ ਨੂੰ ਛੁਡਾਇਆ ਗਿਆ ਸੀ, ਉਸਦੀ ਪਹਿਚਾਣ ਸਾਂਤੂੰ ਚਾਵੜਾ ਪੁੱਤਰ ਮੂਕੇਸ਼ ਚਾਵੜਾ ਵਾਸੀ ਨੰਬਰ 76 ਬਾਰਡਰ ਰਤਾਗਡ ਡਾਕ ਘਰ ਚਟਕੀ ਜ਼ਿਲਾ ਬੁਰਹਾਨਪੁਰ ਮੱਧਪ੍ਰਦੇਸ਼ਤ ਤੋਂ ਹੋਈ ਗੁਜਰਾਂ ਵੱਲੋਂ ਇਸ ਬੰਧੂਆ ਮਜ਼ਦੂਰ ਨੂੰ ਗੈਰ ਕਨੂਨੀ ਰੱਖਣ ਦੇ ਦੋਸ਼ ਚ ਇਹ ਮਾਮਲਾ ਪੁਲਿਸ ਚੌਕੀ ਚ ਗਿਆ ਇਸ ਮਾਮਲੇ ਨੂੰ ਮੀਡੀਆ ਦੇ ਜ਼ਰੀਏ ਉਸ ਦੇ ਪਰਿਵਾਰ ਨਾਲ ਸੰਪਰਕ ਹੋਇਆ ਅਤੇ ਅੱਜ ਸਾਂਤੂ ਚਾਵੜਾ ਦੀ ਮਾਤਾ ਅਤੇ ਨਾਲ ਆਏ ਰਿਸ਼ਤੇਦਾਰ ਉਸ ਨੂੰ ਲੈਣ ਵਾਸਤੇ ਥਾਣਾ ਆਦਮਪੁਰਪੁਰ ਦੇ ਅਧੀਨ ਪੈਂਦੀ ਚੌਂਕੀ ਅਲਾਵਲਪੁਰ ਵਿਖੇ ਪਹੁੰਚੇ ਅਲਾਵਲਪੁਰ ਚੌਂਕੀ ਵੱਲੋਂ ਉਸ ਦੇ ਪੁੱਤਰ ਸਾਂਤੂ ਚਾਵੜਾ ਨੂੰ ਮੋਵਾਈਜੇ ਦੇ ਤੋਰ ਤੇ ਗੂਜਰਾਂ ਪਾਸੋਂ 20000 ਨਗਦ ਰਾਸ਼ੀ ਲੈ ਕੇ ਦਿੱਤੀ ਗਈ ਸਾਂਤੂ ਦੀ ਮਾਤਾ ਕੰਮਲਾ ਵਾਈ ਚਾਵੜਾ ਵਲੋਂ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ,ਗੂਜਰਾਂ ਅਤੇ ਸ਼ਾਂਤੂ ਦੇ ਪ੍ਰੀਵਾਰ ਵਲੋਂ ਆਪਸੀ ਸਹਿਮਤੀ ਨਾਲ ਹੀ ਪੂਰੀ ਗੱਲ ਬਾਤ ਨੂੰ ਖਤਮ ਕੀਤਾ ਗਿਆ ਹੈ, ਇਸ ਮੌਕੇ ਭੀਮ ਆਰਮੀ ਪੰਜਾਬ ਦੇ ਜਨਰਲ ਸਕੱਤਰ ਸਨੀ ਜੱਸਲ ਆਪਣੀ ਟੀਮ ਦੇ ਨਾਲ ਪਹੁੰਚੇ, ਪੱਤਰਕਾਰ ਭਾਈਚਾਰੇ ਅਤੇ ਸਾਂਤੂ ਦੇ ਪਰਿਵਾਰਕ ਮੈਂਬਰਾਂ ਨਾਲ, ਪੂਰੀ ਹਮਦਰਦੀ ਕਰਦੇ ਹੋਏ ਇਸ ਮਸਲੇ ਨੂੰ ਸੁਲਝਾਇਆਆ
Author: Gurbhej Singh Anandpuri
ਮੁੱਖ ਸੰਪਾਦਕ