ਸ਼ਾਹਪੁਰ ਕੰਢੀ 3 ਸਤੰਬਰ ( ਸੁੱਖਵਿੰਦਰ ਜੰਡੀਰ )- ਬੁੱਧਵਾਰ ਨੂੰ ਮਨਵਾਲ ਵਾਸੀ ਮੁਹੰਮਦ ਰਫ਼ੀ ਤੇ ਉਸ ਦੇ ਹੀ ਰਿਸ਼ਤੇਦਾਰ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਮੁਹੰਮਦ ਰਫ਼ੀ ਦੀਆਂ ਦੋ ਉਂਗਲੀਆਂ ਲਗਪਗ ਵਡੀਆਂ ਗਈਆਂ ਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਜ਼ੇਰੇ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿੱਚ ਲਿਆਂਦਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁਹੰਮਦ ਰਫ਼ੀ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਸਨੇ ਆਪਣੇ ਰਿਸ਼ਤੇਦਾਰ ਨੂੰ ਕੁਝ ਪੈਸੇ ਉਧਾਰੇ ਦਿੱਤੇ ਸਨ ਉਨ੍ਹਾਂ ਪੈਸਿਆਂ ਨੂੰ ਵਾਪਸ ਮੰਗਣ ਦੇ ਚਲਦਿਆਂ ਉਸਦੇ ਰਿਸ਼ਤੇਦਾਰ ਵੱਲੋਂ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਉਹ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਮੁਹੰਮਦ ਰਫੀਕ ਉਰਫ ਛੂਨਾ ਵੱਲੋਂ ਕਿਸੇ ਤੇਜ਼ਧਾਰ ਹਥਿਆਰ ਨਾਲ ਪਿੱਛੋਂ ਆ ਕੇ ਉਨ੍ਹਾਂ ਉਤੇ ਵਾਰ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਹਥਿਆਰ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਆਪਣੇ ਹੱਥ ਨੂੰ ਅੱਗੇ ਕੀਤਾ ਗਿਆ ਤਾਂ ਹਥਿਆਰ ਦਾ ਵਾਰ ਉਨ੍ਹਾਂ ਦੇ ਹੱਥ ਉੱਤੇ ਜਾ ਲੱਗਿਆ ਜਿਸ ਨਾਲ ਉਨ੍ਹਾਂ ਦੀਆਂ ਦੋ ਉਂਗਲੀਆਂ ਲਗਪਗ ਵਡੀਆਂ ਗਈਆਂ ਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਇੱਥੇ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਉਹ ਹਥਿਆਰ ਦੇ ਵਾਰ ਨੂੰ ਰੋਕਣ ਲਈ ਆਪਣਾ ਹੱਥ ਅੱਗੇ ਨਹੀਂ ਕਰਦੇ ਤਾਂ ਹਥਿਆਰ ਦਾ ਵਾਰ ਉਨ੍ਹਾਂ ਦੀ ਗਰਦਨ ਤੇ ਜਾ ਲੱਗਦਾ ਜਿਸ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਥਾਣਾ ਮਾਮੂਨ ਵਿੱਚ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ
ਕੀ ਕਹਿਣਾ ਹੈ ਦੂਜੀ ਧਿਰ ਦਾ
ਇਸ ਬਾਰੇ ਜਦੋਂ ਦੂਜੀ ਧਿਰ ਮੁਹੰਮਦ ਰਫੀਕ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਫੋਨ ਤੇ ਜਿਸ ਵਿਅਕਤੀ ਨਾਲ ਗੱਲ ਹੋਈ ਉਸਨੇ ਦੱਸਿਆ ਕਿ ਉਹ ਮੁਹੰਮਦ ਰਫੀਕ ਦਾ ਬੇਟਾ ਹੈ ਤੇ ਮੁਹੰਮਦ ਰਫੀਕ ਕਿਤੇ ਬਾਹਰ ਗਏ ਹੋਏ ਹਨ ਜਦੋਂ ਇਸ ਘਟਨਾ ਬਾਰੇ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਸ ਝਗੜੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ
Author: Gurbhej Singh Anandpuri
ਮੁੱਖ ਸੰਪਾਦਕ