ਸ਼ਾਹਪੁਰ ਕੰਢੀ 3 ਸਤੰਬਰ (ਸੁੱਖਵਿੰਦਰ ਜੰਡੀਰ)ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰਕੇ ਪੰਜਾਬ ਕਿਸਾਨਾਂ ਦਾ ਦਿਲ ਜਿੱਤਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਹੁਲ ਗਾਂਧੀ ਬਰਗ੍ਰੇ੍ਡ ਪੰਜਾਬ ਹਿਮਾਚਲ ਦੇ ਪ੍ਰਧਾਨ ਡਾਕਟਰ ਵਿਕੀ ਕਾਠਾ ਨੇ ਕੀਤਾ, ਇਸ ਮੌਕੇ ਤੇ ਡਾਕਟਰ ਵਿਕੀ ਕਾਠਾ ਨੇ ਕਿਹਾ ਕੀ ਸਰਕਾਰ ਦੇ ਇਸ ਐਲਾਨ ਦੇ ਨਾਲ ਪੰਜਾਬੀ ਗੱਨੇ ਦੇ ਭਾਅ ਸਭ ਤੋਂ ਜ਼ਿਆਦਾ ਦੇਣ ਵਾਲਾ ਭਾਰਤ ਦਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ, ਉਨ੍ਹਾਂ ਨੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ, ਕਿਸਾਨਾਂ ਨੂੰ ਇਸੇ ਤਰ੍ਹਾਂ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਕਿ ਸੈਂਟਰ ਸਰਕਾਰ ਵੱਲੋਂ ਲਾਗੂ ਕੀਤੇ ਹੋਏ ਕਾਲੇ ਕਨੂੰਨਾਂ ਨੂੰ ਵੀ ਜਲਦੀ ਰੱਦ ਕਰਵਾਇਆ ਜਾਵੇ, ਵਿਕੀ ਕਾਠਾ ਨੇ ਇਹ ਵੀ ਕਿਹਾ ਕਿ ਖੱਟਰ ਸਰਕਾਰ ਵੱਲੋਂ ਜੋ ਕਿਸਾਨਾ ਤੇ ਲਾਠੀਚਾਰਜ ਕੀਤਾ ਗਿਆ ਹੈ ਹੈ ਪੂਰੀ ਤਰ੍ਹਾਂ ਨਾਲ ਕਿਸਾਨ ਵਿਰੋਧੀ ਸਾਬਤ ਕਰਦਾ ਹੈ