ਭੋਗਪੁਰ 3 ਸਤੰਬਰ ( ਸੁੱਖਵਿੰਦਰ ਜੰਡੀਰ ) ਜਿਵੇਂ ਜਿਵੇਂ ਵੋਟਾਂ ਨਜ਼ਦੀਕ ਆ ਰਹੀਆਂ ਹਨ ਸਰਕਾਰ ਹਰਕਤ ਵਿਚ ਆਉਂਦੀ ਨਜ਼ਰ ਆ ਰਹੀ ਹੈ , ਗੁਰਸ਼ਰਨਜੀਤ ਸਿੰਘ ਬੀਐਲਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਡੋਰ ਟੂ ਡੋਰ ਜਾ ਕੇ ਵੋਟਾਂ ਤੇ ਰਜਿਸਟਰ ਦਾ ਕੰਮ ਕਰ ਰਹੇ ਹਨ, ਉਨ੍ਹਾਂ ਨੇ ਦੱਸਿਆ ਕਿ ਫਾਰਮ ਨੰਬਰ 6- 7- ਅਤੇ ਫਾਰਮ ਨੰਬਰ 8 ਭਰੇ ਜਾ ਰਹੇ ਹਨ, ਜਿਸ ਅਨੁਸਾਰ ਨਵੀਆਂ ਵੋਟਾਂ ਬਣਾਉਣੀਆਂ ਮਿਰਤਕਾਂ ਦੀਆਂ ਵੋਟਾਂ ਕੱਟਣੀਆਂ ਅਤੇ ਵੋਟਰ ਕਾਰਡਾਂ ਵਿੱਚ ਸੋਧ ਕਰਨ ਦਾ ਕੰਮ ਜਾਰੀ ਹੈ