ਜੱਜ “ਮੰਜੂ ਰਾਣਾ” ਦਾ ਸਨਮਾਨ ਕਰਦੇ ਹੋਏ “ਆਪ” ਆਗੂ ਕੰਵਰ ਇਕਬਾਲ ਅਤੇ ਗੁਰਪਾਲ ਇੰਡੀਅਨ
ਕਪੂਰਥਲਾ 3 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਪਿਛਲੇ 30 ਸਾਲਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਡੀਸ਼ਨਲ ਸੈਸ਼ਨ ਜੱਜ ਅਤੇ ਪਰਮਾਨੈਂਟ ਲੋਕ ਅਦਾਲਤ ਕਪੂਰਥਲਾ ਦੇ ਚੇਅਰਪਰਸਨ ਜਿਹੇ ਉੱਚ ਅਹੁਦਿਆਂ ਤੇ ਸੇਵਾਵਾਂ ਦੇਣ ਵਾਲੇ ਸ਼੍ਰੀਮਤੀ ਮੰਜੂ ਰਾਣਾ (ਪੀ.ਸੀ.ਐੱਸ) ਦਾ ਪੰਜ ਮੈਂਬਰੀ ਸਭਿਆਚਾਰਕ ਕਮੇਟੀ “ਆਪ” ਪੰਜਾਬ ਦੇ ਸਾਬਕਾ ਮੈਂਬਰ, ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਸਮੇਤ ਸੀਨੀਅਰ ਆਗੂਆਂ ਵਿੱਚ ਸ਼ਾਮਲ ਯਸ਼ਪਾਲ ਅਜ਼ਾਦ, ਮਨਿੰਦਰ ਸਿੰਘ ਬਲਾਕ ਪ੍ਰਧਾਨ, ਗੌਰਵ ਕੰਡਾ ‘ਤੇ ਦੀਨ ਬੰਧੂ ਆਦਿ ਨੇ “ਆਮ ਆਦਮੀ ਪਾਰਟੀ” ਵਿੱਚ ਸ਼ਾਮਲ ਹੋਣ ਮੌਕੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕਰਦਿਆਂ ਹੋਇਆਂ ਜੀ ਆਇਆਂ ਕਿਹਾ !
ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਜੀ ਨੇ ਜੱਜ ਮੰਜੂ ਰਾਣਾ ਜੀ ਨੂੰ ਰਸਮੀਂ ਤੌਰ ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ ! ਉਨ੍ਹਾਂ ਨੇ ਦੱਸਿਆ ਕਿ ਮੰਜੂ ਰਾਣਾ ਜੀ ਨੂੰ ਜ਼ੁਡੀਸ਼ੀਅਲੀ ਦੀ ਸੇਵਾ ਕਰਦਿਆਂ ਲੇਡੀ ਸਿੰਘਮ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਸੀ ! ਕਿਉਂਕਿ ਉਨ੍ਹਾਂ ਨੇ ਆਪਣੇਂ ਕਾਰਜਕਾਲ ਦੌਰਾਨ ਪੂਰੀ ਲਗਨ,ਮਿਹਨਤ ਅਤੇ ਇਮਾਨਦਾਰੀ ਨਾਲ ਡਿਊਟੀ ਕੀਤੀ ਹੈ !
ਕੰਵਰ ਇਕਬਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਥਾਨਕ ਨਿਊ ਅਹੁਜਾ ਰੈਸਟੋਰੈਂਟ, ਸੁਲਤਾਨਪੁਰ ਰੋਡ ਕਪੂਰਥਲਾ ਵਿਖੇ ਹੋੲੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਜ਼ਿਲ੍ਹਾ ਟੀਮ ਦੇ ਨਾਲ-ਨਾਲ ਸੈਂਟਰਲ ਟੀਮ ਦੇ ਅਹੁਦੇਦਾਰਾਂ ਸਮੇਤ ਵਲੰਟੀਅਰਾਂ ਦੀ ਭਰਵੀਂ ਹਾਜ਼ਰੀ ਸੀ !