ਕਰਤਾਰਪੁਰ 7 ਸਤੰਬਰ (ਭੁਪਿੰਦਰ ਸਿੰਘ ਮਾਹੀ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਫਰੂਟ ਵੰਡਿਆ ਗਿਆ। ਇਸ ਮੌਕੇ ਹਿੰਦੋਸਤਾਨ ਹਾਈਡਰੋਲਿਕਸ ਪ੍ਰਾਈਵੇਟ ਲਿਮਟਿਡ, ਸੂਰਾਨੁੱਸੀ (ਜਲੰਧਰ) ਦੇ ਸਹਿਯੋਗ ਨਾਲ 5 ਸਰਕਾਰੀ ਸਕੂਲਾਂ ਵਿੱਚ ਫਰਨੀਚਰ ਵੀ ਵੰਡਿਆ ਗਿਆ। ਇਸ ਮੋਕੇ ਭਾਈ ਸੁਖਵੀਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ, ਵਾਤਾਵਰਨ ਦੀ ਰੱਖਿਆ ਲਈ ਉਪਰਾਲੇ ਕਰਨ ਲਈ, ਪਾਣੀ ਦੀ ਦੁਰਵਰਤੋਂ ਰੋਕਣ ਅਤੇ ਔਰਤਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਸੰਸਥਾ ਵੱਲੋਂ ਸਕੂਲਾਂ ਨੂੰ ਸੈਨੇਟਾਈਜਰ ਵੀ ਦਿੱਤੇ ਗਏ। ਸੰਸਥਾ ਦੇ ਮਾਸਟਰ ਅਮਰੀਕ ਸਿੰਘ ਨੇ 18 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਵਿਦਿਆਰਥੀਆਂ ਨੂੰ ਕੋਰੋਨਾ ਦੀ ਵੈਕਸੀਨ ਲੈਣ ਅਤੇ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਨਵਤੇਜ ਸਿੰਘ ਬੱਲ, ਪ੍ਰਿੰਸੀਪਲ ਮੈਡਮ ਸੁਮਨ, ਪ੍ਰਿੰਸੀਪਲ ਜਤਿੰਦਰ ਕੁਮਾਰ, ਜਿਲ੍ਹਾ ਸਵੀਪ ਨੋਡਲ ਅਫਸਰ ਸੁਰਜੀਤ ਲਾਲ, ਮਾਸਟਰ ਅਮਰੀਕ ਸਿੰਘ, ਅਨਹਦ ਪੁਰੀ, ਪਰਮਹੰਸ ਮਹਿਤਾ, ਸ. ਸੁਰਜੀਤ ਸਿੰਘ, ਭੁਪਿੰਦਰ ਸਿੰਘ ਮਾਹੀ, ਸੂਰਤੀ ਲਾਲ, ਰਾਜਿੰਦਰ ਕੁਮਾਰ ਅਤੇ ਹੋਰ ਸਕੂਲ ਸਟਾਫ ਮੈੰਬਰ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ