ਭੋਗਪੁਰ 7 ਸਤੰਬਰ ( ਸੁੱਖਵਿੰਦਰ ਜੰਡੀਰ ) ਬਿਜਲੀ ਦੇ ਟਰਾਂਸਫਾਰਮਾਂ ਚੋ ਤੇਲ ਚੋਰੀ ਕਰਨ ਵਾਲੇ ਗ੍ਰੋ੍ਹ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ, ਡੀਐਸਪੀ ਸਬ-ਡਵੀਜਨ ਆਦਮਪੁਰ ਹਰਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ ਐਸ ਪੀ ਜਲੰਧਰ ਦਿਹਾਤੀ ਨਵੀਨ ਸਿੰਗਲਾ ਦੀ ਅਗਵਾਈ ਹੇਠ ਹੋਰਾਂ ਖਿਲਾਫ ਚਲਾਈ ਗਈ ਮੁਹਿੰਮ ਓਸਾਰ ਭੋਗਪੁਰ ਪੁਲਸ ਵੱਲੋਂ ਬਿਜਲੀ ਦੇ ਟਰਾਂਸਫਰਮਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਕਰਨ ਵੇਲੇ ਵਰਤਣ ਵਾਲੇ ਸਮਾਨ ਸਮੇਤ ਕਾਬੂ ਕੀਤਾ ਗਿਆ ਹੈ, ਜਿਨਾਂ ਦੀ ਪਹਿਚਾਣ ਹਰਪਾਲ ਸਿੰਘ ਉਰਫ ਹੈਪੀ, ਪੁੱਤਰ ਮਹਿੰਦਰ ਸਿੰਘ,ਗੁਰਪ੍ਰੀਤ ਰਾਮ ਉਰਫ ਗੋਪੀ, ਪੁੱਤਰ ਕਰਨੈਲ ਸਿੰਘ ਅਤੇ ਕੁਲਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੇਸੋਪੁਰਾ ਥਾਣਾ ਗੜ੍ਹਦੀਵਾਲ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ, ਪੁਲਿਸ ਵੱਲੋਂ ਗੱਡੀ ਦੀ ਤਲਾਸ਼ੀ ਲੈਣ ਤੇ ਤਿਨ ਖਾਲੀ ਡਰੰਮ ਜੋ ਕਿ ਬਿਜਲੀ ਦੇ ਟਰਾਂਸਫਾਰਮਰਾਂ ਦੇ ਤੇਲ ਦੇ ਨਾਲ ਲਿੱਬੜੇ ਹੋਏ ਸਨ, ਜਿਨ੍ਹਾਂ ਵਿੱਚ ਤਕਰੀਬਨ ਪੰਜ ਲੀਟਰ ਬਿਜਲੀ ਦੇ ਟਰਾਂਸਫ਼ਾਰਮਰਾਂ ਦਾ ਤੇਲ, ਇਕ 15 ਫੁੱਟ ਲੰਬੀ ਪਾਈਪ ਬਰਾਮਦ ਕੀਤੀ ਗਈ, ਪੁਲਿਸ ਵੱਲੋਂ ਤਿਨਾਂ ਦੇ ਖਲਾਫ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਜਲਦ ਪੁਲਿਸ ਰਿਮਾਂਡ ਕਰ ਲਿਆ ਜਾਵੇਗਾ ਅਤੇ ਮੁਲਜ਼ਮਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਅਤੇ ਚੋਰੀਆਂ ਕਰਨ ਸਬੰਧੀ ਜਾਂਚ ਕੀਤੀ ਜਾਵੇਗੀ