ਭੁਲੱਥ 8 ਸਤੰਬਰ (ਕੱਨੂੰ) ਅੱਜ ਪਿੰਡ ਸਿਧਵਾ ਵਿਖੇ ਮਾਨਯੋਗ ਸਿਵਲ ਸਰਜਨ ਡਾਂ ਪਰਮਿੰਦਰ ਕੌਰ ਮਾਨਯੋਗ ਡੀ ਆਈ ਓ ਡਾਂ ਆਰ ਐਸ ਸਹੋਤਾ ਮਾਨਯੋਗ ਐਸ ਐਮ ਓ ਜਸਵਿੰਦਰ ਕੁਮਾਰੀ ਢਿਲਵਾਂ ਸੀ੍ ਤਿਲਕ ਰਾਜ ਜ਼ਿਲ੍ਹਾ ਫਾਰਮੈਸੀ ਅਫਸਰ ਦੇ ਨਿਰਦੇਸ਼ਾਂ ਮੁਤਾਬਿਕ ਪਿੰਡ ਸਿੱਧਵਾਂ ਵਿਖੇ ਕੋਵਿਡ ਸੀਲਡ ਵੈਕਸੀਨ ਦਾ ਕੈਂਪ ਲਗਵਾਇਆ ਗਿਆ। ਜਿਸ ਵਿੱਚ ਸ਼ੁੱਭ ਸ਼ਰਮਾਂ ਸੀਨੀਅਰ ਫਾਰਮੈਸੀ ਅਫਸਰ ਟੀਮ ਸੁਪਰਵਾਈਜਰ ਨੇ ਦੱਸਿਆ ਕਿ ਇਸ ਪਿੰਡ ਦੀ ਪੰਚਾਇਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਸਰਪੰਚ ਸ ਕੁਲਦੀਪ ਸਿੰਘ ਨੇ ਪਿੰਡ ਵਿੱਚ ਆਏ ਟੀਕਾ ਲਗਾਉਣ ਵਾਲਿਆਂ ਲਈ ਚਾਹ ਪਕੌੜਿਆਂ ਦਾ ਇੰਤਜ਼ਾਮ ਕੀਤਾ ਅਤੇ ਸਰਪੰਚ ਨੇ ਟੀਕਾ ਲਗਾਉਣ ਵਾਲੀ ਟੀਮ ਜਿਸ ਵਿਚ ਕਿਰਨ ਮਹਿਮੀ ,ਸੀ ਐਚ ਓ ਇਕਵਿੰਦਰ ਕੌਰ,ਏ ਐਨ ਐਮ ਮਨਜੀਤ ਕੌਰ, ਆਦਿ ਦਾ ਧੰਨਵਾਦ ਕੀਤਾ। ਇਸ ਵਿੱਚ ਸਰਪੰਚ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਕੁਸ਼ਲਿਆ ਦੇਵੀ,ਪਾਲਾ, ਸਰਬਜੀਤ ਸਿੰਘ,ਭੋਲੀ,ਜੋਤੀ, ਆਦਿ ਹਾਜ਼ਰ ਸਨ।