49 Views
ਭੁਲੱਥ ਬੇਗੋਵਾਲ 7 ਸਤੰਬਰ( ਕੰਨੂੰ )
ਇਹ ਮਾਮਲਾ ਥਾਣਾ ਬੇਗੋਵਾਲ ਦਾ ਹੈ ਜਿਥੇ ਬੇਗੋਵਾਲ ਵਾਰਡ ਨੰ: 8 ਚੜਦੀ ਪੱਤੀ ਦੇ ਵਾਸੀ ਲਖਵੀਰ ਸਿੰਘ ਪੁੱਤਰ ਸ਼੍ਰੀ ਮੰਗਲ ਸਿੰਘ ਅਤੇ ਕੁਲਵਿੰਦਰ ਕੌਰ ਨੇ ਥਾਣਾ ਬੇਗੋਵਾਲ ਦੀ ਪੁਲਿਸ ਤੇ ਦੋਸ਼ ਲਗਾਉਂਦੇ ਕਿਹਾ ਹੈ ਕਿ ਕਸ਼ਮੀਰ ਸਿੰਘ ਪੁੱਤਰ ਬਲਵੀਰ ਸਿੰਘ ਵੱਲੋਂ ਸਾਡੇ ਉੱਪਰ ਜਾਨਲੇਵਾ ਹਮਲਾ ਕੀਤਾ ਅਤੇ ਕੁਲਵਿੰਦਰ ਕੌਰ ਪਤਨੀ ਬਚਿੱਤਰ ਸਿੰਘ ਦੇ ਮਾੜੀ ਨੀਅਤ ਨਾਲ ਕੱਪੜੇ ਪਾੜੇ ਗਏ।
ਜਿਸਦੀ ਸ਼ਿਕਾਇਤ 112 ਤੇ ਤਿੰਨ ਵਾਰ ਸ਼ਿਕਾਇਤ ਕੀਤੀ ਗਈ। ਪਰ ਕੋਈ ਵੀ ਪੁਲਿਸ ਕਰਮਚਾਰੀ ਮੌਕੇ ਵਾਰਦਾਤ ਤੇ ਨਹੀਂ ਪਹੁੰਚਿਆ ।
ਫਿਰ ਲਖਵੀਰ ਸਿੰਘ ਵਲੋਂ ਥਾਣਾ ਬੇਗੋਵਾਲ ਲਿਖਤੀ ਸ਼ਿਕਾਇਤ ਕਰਨ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਤੋ ਇਨਸਾਫ ਦੀ ਕਰ ਰਹੇ ਨੇ ਮੰਗ ।
Author: Gurbhej Singh Anandpuri
ਮੁੱਖ ਸੰਪਾਦਕ