ਜਲੰਧਰ 8 ਸਤੰਬਰ (ਭੁਪਿੰਦਰ ਸਿੰਘ ਮਾਹੀ) – ਨਕੋਦਰ ਦੇ ਡੇਰਾ ਮੁਰਾਦਸ਼ਾਹ ਦੇ ਸਾਬਕਾ ਸੰਚਾਲਕ ਨੂੰ ਗੁਰੂ ਅਮਰਦਾਸ ਜੀ ਦੇ ਵੰਸ਼ਜ ਦੱਸਕੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਗਲ਼ ਪੰਗਾ ਪਾ ਲਿਆ ਹੈ। ਪਹਿਲਾਂ ਸਿੱਖ ਜੱਥੇਬੰਦੀਆਂ ਵੱਲੋਂ ਪੰਜਾਬ ਪੱਧਰ ’ਤੇ ਧਰਨੇ ਲਗਾ ਕੇ ਮਾਨ ਖਿਲਾਫ ਧਆਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ਼ ਕਰਵਾਇਆ ਗਿਆ ਸੀ।
ਜਾਣਕਾਰੀ ਦਿੰਦੇ ਹੋਏ ਸਿੱਖ ਜੱਥੇਬੰਦੀਆਂ ਦੇ ਆਗੂ ਮਨਜੀਤ ਸਿੰਘ, ਸੁਰਜੀਤ ਸਿੰਘ ਖਾਲਿਸਤਾਨੀ ਅਤੇ ਹੋਰਾਂ ਨੇ ਦੱਸਿਆ ਕਿ ਜਿਸ ਦੀ ਜਮਾਨਤ ਲਈ ਗੁਰਦਾਸ ਮਾਨ ਨੇ ਜਲੰਧਰ ਦੀ ਇਕ ਅਦਾਲਤ ਵਿੱਚ ਆਪਣੀ ਜਮਾਨ ਅਰਜ਼ੀ ਲਗਾਈ ਸੀ। ਜਿਸਦੀ ਅੱਜ ਸੁਣਵਾਈ ਸੀ। ਅੱਜ ਇਸ ਮਾਮਲੇ ਦੀ ਸੁਣਵਾਈ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ। ਜਿੱਥੇ ਗੁਰਦਾਸ ਮਾਨ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ। ਹੁਣ ਮਾਨ ਨੂੰ ਹਾਈਕੋਰਟ ਵਿੱਚ ਜਮਾਨਤ ਲਈ ਅਰਜ਼ੀ ਲਗਾਣੀ ਪਵੇਗੀ