ਕਰਤਾਰਪੁਰ 13 ਸਤੰਬਰ (ਭੁਪਿੰਦਰ ਸਿੰਘ ਮਾਹੀ): ਸਿਵਲ ਹਸਪਤਾਲ ਕਰਤਾਰਪੁਰ ਵੱਲੋਂ ਕਰਤਾਰਪੁਰ ਪ੍ਰੈੱਸ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਵਿਖੇ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰਵਾਸੀਆਂ ਦੇ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਲਗਾਈ ਗਈ। ਇਸ ਸਬੰਧੀ ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬੋਧ ਪ੍ਰਕਾਸ਼ ਸਾਹਨੀ ਨੇ ਦੱਸਿਆ ਕਿ ਅੱਜ ਇਸ ਕੈਂਪ ਵਿੱਚ ਕਰੀਬ 200 ਲੋਕਾਂ ਦੇ ਸਿਵਲ ਹਸਪਤਾਲ ਕਰਤਾਰਪੁਰ ਤੋਂ ਆਈ ਟੀਮ ਦੇ ਡਾਕਟਰ ਰਮਨ, ਦੀਪਕ ਸਿੰਘ ਐਮ.ਪੀ.ਐਚ. ਡਬਲਯੂ, ਜਤਿੰਦਰ ਕੌਰ, ਰੀਤੂ ਵੱਲੋਂ ਵੈਕਸੀਨ ਲਗਾਈ ਗਈ। ਜਿਹਨਾਂ ਦੀ ਮੌਕੇ ਤੇ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਵੈਕਸੀਨ ਦੇ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬੋਧ ਪ੍ਰਕਾਸ਼ ਸਾਹਨੀ, ਜਨਰਲ ਸਕੱਤਰ ਭੁਪਿੰਦਰ ਸਿੰਘ ਮਾਹੀ, ਪੀ ਆਰ ਓ ਜਸਵੰਤ ਵਰਮਾ, ਖਜ਼ਾਨਚੀ ਗਗਨਦੀਪ ਗੋਤਮ, ਮਨਜੀਤ ਕੁਮਾਰ ਸੰਘਰ, ਕੁਲਦੀਪ ਸਿੰਘ ਵਾਲੀਆ ਆਦਿ ਵਲੋਂ ਸਿਵਲ ਹਸਪਤਾਲ ਕਰਤਾਰਪੁਰ ਦੇ ਐਸ ਐਮ ਓ ਡਾ. ਕੁਲਦੀਪ ਸਿੰਘ ਅਤੇ ਵੈਕਸੀਨ ਲਗਾਉਣ ਆਈ ਟੀਮ ਦੇ ਡਾਕਟਰ ਰਮਨ, ਦੀਪਕ ਸਿੰਘ ਐਮ.ਪੀ.ਐਚ. ਡਬਲਯੂ, ਜਤਿੰਦਰ ਕੌਰ, ਰੀਤੂ ਆਦਿ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਇਸ ਵੈਕਸੀਨੇਸ਼ਨ ਕੈਂਪ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬੋਧ ਪ੍ਰਕਾਸ਼ ਸਾਹਨੀ, ਭੁਪਿੰਦਰ ਸਿੰਘ ਮਾਹੀ, ਜਸਵੰਤ ਵਰਮਾ, ਗਗਨਦੀਪ ਗੋਤਮ, ਮਨਜੀਤ ਕੁਮਾਰ ਸੰਘਰ, ਕੁਲਦੀਪ ਸਿੰਘ ਵਾਲੀਆ ਤੋਂ ਇਲਾਵਾ ਵਿਸ਼ਨੂੰ ਸੱਭਰਵਾਲ, ਪ੍ਰਸ਼ਾਂਤ ਭਾਰਦਵਾਜ, ਨਾਜ਼ਰ ਸਿੰਘ, ਹਰਸ਼ ਆਹਲੂਵਾਲੀਆ ਆਦਿ ਹਾਜਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ