ਸ਼ਾਹਪੁਰ ਕੰਢੀ 13 ਸਤੰਬਰ ( ਸੁਖਵਿੰਦਰ ਜੰਡੀਰ ) ਚੇਅਰਮੈਨ ਪੁਨੀਤ ਸੈਣੀ ਪਿੰਟਾ ਪੰਜਾਬ ਟਰੱਸਟ ਬੋਰਡ ਪੰਜਾਬ ਦੀ ਪਹਿਲੀ ਬੈਠਕ ਪਠਾਨਕੋਟ ਪੰਜਾਬ ਟਰੱਸਟ ਬੋਰਡ ਦੀ ਪਹਿਲੀ ਬੈਠਕ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ।ਇਸ ਵਿੱਚ ਕਈ ਮੁੱਖ ਅਧਿਕਾਰੀਆਂ ਤੋਂ ਇਲਾਵਾ ਵਿਭਾਗ ਦੇ ਹੋਰ ਵੀ ਉੱਚ ਅਧਿਕਾਰੀ ਉਪਸਥਿਤ ਸਨ । ਜਿਸ ਵਿਚ ਮੁਖ ਚੀਫ ਵੇਨੂ ਪ੍ਰਸਾਦ ਐਕਸਾਈਜ਼ ਕਮਿਸ਼ਨਰ, ਨੀਲਕੰਠ ਡੀ.ਆਈ.ਟੀ.ਸੀ ਹੈੱਡਕੁਆਰਟਰ ਹਰਸਿਮਰ ਕੌਰ , ਅਤੇ ਕਪੂਰਥਲਾ ਦੇ ਜਤਿੰਦਰ ਸਿੰਘ ਵੀ ਸ਼ਾਮਲ ਸਨ। ਇਸ ਦੌਰਾਨ ਵਪਾਰੀਆਂ ਦੀਆਂ ਮੁਸ਼ਕਿਲਾਂ ਉੱਤੇ ਚਰਚਾ ਕੀਤੀ ਗਈ ਅਤੇ ਸਮੱਸਿਆ ਦੇ ਸੰਵਿਧਾਨ ਲਈ ਅਹਿਮ ਫ਼ੈਸਲੇ ਲਏ ਗਏ । ਇਸ ਦੌਰਾਨ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਕਿ ਪੰਜਾਬ ਦੇ 29,500 ਵਪਾਰੀਆਂ ਨੇ ਓ ਟੀ ਐੱਸ ਦਾ ਫ਼ਾਇਦਾ ਲਿਆ । ਵਪਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ । ਚੇਅਰਮੈਨ ਪੁਨੀਤ ਸੈਣੀ ਨੇ ਦੱਸਿਆ ਕਿ ਪੰਜਾਬ ਟਰੱਸਟ ਬੋਰਡ ਵੱਲੋਂ ਡਿਵੀਜ਼ਨ ਵਾਈਸ ਬੈਠਕਾਂ ਕੀਤੀਆਂ ਜਾਣਗੀਆਂ ਤਾਂ ਕਿ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਗਹਿਰਾਈ ਨਾਲ ਸਮਝਿਆ ਜਾਵੇ, ਉਨ੍ਹਾਂ ਨੇ ਦੱਸਿਆ ਕਿ ਵਪਾਰੀਆਂ ਦੀਆਂ ਸਥਾਈ ਮੁਸ਼ਕਲਾਂ ਨੂੰ ਹੱਲ ਕਰਨ ਲਈ ਪੰਜਾਬ ਟਰੱਸਟ ਬੋਰਡ ਵਚਨਬੱਧ ਹੈ। ਪੰਜਾਬ ਟਰੱਸਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਭੁਪਿੰਦਰ ਸਿੰਘ , ਵਾਈਸ ਚੇਅਰਮੈਨ ਅਮਰਜੀਤ ਸਿੰਘ ਦੇ ਇਲਾਵਾ ਹੋਰ ਜਿਮੀ ਸ਼ੇਖਰ ਕਾਲੀਆ ,ਰਵੀ ਕੁਮਾਰ ਗੁਪਤਾ ਜਤਿੰਦਰਪਾਲ ਸਿੰਘ ਬੇਦੀ , ਬਲਵਿੰਦਰ ਸਿੰਘ ਨਾਰੰਗ ਅਤੇ ਹਰਮੇਸ਼ ਕੁਮਾਰ ਵੀ ਪਹੁੰਚੇ
Author: Gurbhej Singh Anandpuri
ਮੁੱਖ ਸੰਪਾਦਕ