ਕਪੂਰਥਲਾ 14 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਅੱਜ ਜਿਲਾ ਅਦਾਲਤ ਕਪੂਰਥਲਾ ਦੀ ਬਾਰ ਐਸੋਸੀਏਸ਼ਨ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਲੀਗਲ ਸੈੱਲ ਦੇ ਪ੍ਰਧਾਨ ਜਸਟਿਸ ਜੋਰਾ ਸਿੰਘ (ਰਿਟਾ.) ਆਪਣੀ ਲੀਗਲ ਟੀਮ ਨਾਲ ਅੱਜ ਜਿਲਾ ਅਦਾਲਤ ਕਪੂਰਥਲਾ ਦੀ ਬਾਰ ਵਿਚ ਪਹੁੰਚੇ | ਇਸ ਮੌਕੇ ਤੇ ਜਸਟਿਸ ਜੋਰਾ ਸਿੰਘ ਅਤੇ ਓਹਨਾ ਨਾਲ ਲੀਗਲ ਸੈੱਲ ਪੰਜਾਬ ਦੇ ਸਕੱਤਰ ਕਸ਼ਮੀਰ ਸਿੰਘ ਮਲ੍ਹੀ ਐਡਵੋਕੇਟ ਦਾ ਲੀਗਲ ਸੈੱਲ ਆਮ ਆਦਮੀ ਪਾਰਟੀ ਕਪੂਰਥਲਾ, ਕਪੂਰਥਲਾ ਬਾਰ ਐਸੋਸੀਏਸ਼ਨ ਅਤੇ ਆਮ ਆਦਮੀ ਪਾਰਟੀ ਦੀ ਕਪੂਰਥਲਾ ਇਕਾਈ ਨੇ ਜ਼ੋਰਦਾਰ ਸਵਾਗਤ ਕੀਤਾ |
ਇਸ ਮੌਕੇ ਦੇ ਜਸਟਿਸ ਜੋਰਾ ਸਿੰਘ ਨੇ ਸਾਰੇ ਵਕੀਲ ਸਹਿਬਾਨ ਅਤੇ ਆਮ ਆਦਮੀ ਪਾਰਟੀ ਦੀ ਕਪੂਰਥਲਾ ਇਕਾਈ ਦਾ ਧੰਨਵਾਦ ਕਰਦੇ ਹੋਏ ਓਹਨੇ ਦੇ ਮਸਲੇ ਅਤੇ ਕੋਵਿਡ-੧੯ ਕਰਕੇ ਕਚਹਿਰੀ ਵਿਚ ਆ ਰਹੀ ਸਮਸਿਆਵਾਂ ਦਾ ਵੀ ਵੇਰਵਾ ਲਿਆ ਅਤੇ ਇਹ ਸੰਦੇਸ਼ ਆਪਣੇ ਸਪਸ਼ਟ ਸ਼ਬਦ ਵਿਚ ਦਿਤਾ ਕਿ ਜੇ ਕਰ ਅਸੀਂ ਪੰਜਾਬ ਦੇ ਮਸਲਿਆਂ ਦਾ ਸਹੀ ਤੌਰ ਤੇ ਹਲ ਚਾਹੁਣੇ ਹਾਂ ਤਾਂ ਸਾਨੂੰ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਉਣ ਦੀ ਜ਼ਰੂਰਤ ਹੈ | ਬਿਨਾ ਆਮ ਆਦਮੀ ਦੀ ਸਰਕਾਰ ਬਣੇ ਕਿਸੇ ਵੀ ਚੀਜ਼ ਦਾ ਹਲ ਨਹੀਂ ਹੋ ਸਕਦਾ | ਓਹਨਾ ਦੇ ਦੱਸਿਆ ਕਿ ਅੱਜ ਤਕ ਬਹਿਬਲ ਕਲਾਂ ਕਾਂਡ ਤੇ ਓਹਨਾ ਦੀ ਦਿਤੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਸਦਨ ਦੇ ਸਾਹਮਣੇ ਨਹੀਂ ਰੱਖਿਆ ਗਿਆ | ਇਹ ਬਾਦਲ ਕੈਪਟਨ ਦੀ ਰਲੀ-ਮਿਲੀ ਸਰਕਾਰ ਤੁਹਾਨੂੰ ਕਦੇ ਵੀ ਤੁਹਾਡੀਆਂ ਸਮੱਸਿਆਵਾਂ ਦਾ ਨਿਪਟਾਰਾ ਨਹੀਂ ਕਰਨ ਦਵੇਗੀ | ਇਸ ਮੌਕੇ ਤੇ ਕਸ਼ਮੀਰ ਸਿੰਘ ਮਲ੍ਹੀ ਐਡਵੋਕੇਟ ਨੇ ਵੀ ਕਿਹਾ ਕਿ ਅੱਜ ਜ਼ਰੂਰਤ ਸਾਡੀ ਸਿਹਤ ਅਤੇ ਸਿਖਿਆ ਪ੍ਰਣਾਲੀ ਨੂੰ ਬਦਲਨ ਦੀ ਹੈ ਅਤੇ ਇਹੀ ਕਮ ਆਮ ਆਦਮੀ ਪਾਰਟੀ ਪੰਜਾਬ ਵਿਚ ਕਰੇਗੀ |
ਇਸ ਮੌਕੇ ਤੇ ਆਮ ਆਦਮੀ ਪਾਰਟੀ ਲੀਗਲ ਸੈੱਲ ਕਪੂਰਥਲਾ ਦੇ ਜਿਲਾ ਪ੍ਰਧਾਨ ਨਿਤਿਨ ਮਿੱਟੂ ਨੇ ਵੀ ਕਿਹਾ ਕਪੂਰਥਲਾ ਅਤੇ ਪੰਜਾਬ ਦੀ ਹਰ ਸਮੱਸਿਆ ਦਾ ਹਾਲ ਸਿਰਫ ਆਮ ਆਦਮੀ ਦੀ ਸਰਕਾਰ ਹੈ | ਕਪਰੂਥਲਾ ਵਿਚ ਰਾਣਾ ਗੁਰਜੀਤ ਸਿੰਘ ਤੋਂ ਜਿਵੇਂ ਲੋਕ ਤੰਗ ਹਨ ਓਵੇਂ ਹੀ ਪੰਜਾਬ ਦੀ ਜਨਤਾ ਕੈਪਟਨ ਸਰਕਾਰ ਦੇ ਕੰਮਾ ਤੋਂ ਤੰਗ ਹੈ |
ਇਸ ਮੌਕੇ ਤੇ ਆਮ ਆਦਮੀ ਪਾਰਟੀ ਕਪੂਰਥਲਾ ਦੇ ਜਿਲਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਵੀ ਸਪਸ਼ਟ ਕੀਤਾ ਕਿ ਸਾਡੇ ਸੂਬੇ ਨੂੰ ਅਤੇ ਕਪੂਰਥਲਾ ਹਲਕੇ ਨੂੰ ਕੈਪਟਨ ਅਤੇ ਰਾਣਾ ਤੋਂ ਛੁਟਕਾਰਾ ਆਮ ਆਦਮੀ ਪਾਰਟੀ ਹੀ ਦੁਆ ਸਕਦੀ ਹੈ | ਹਲਕਾ ਸੁਲਤਾਨਪੁਰ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਵੀ ਕਿਹਾ ਕਿ ਜੇ ਹਰ ਵਰਗ ਦਾ ਨਿਪਟਾਰਾ ਵਕੀਲ ਸਹਿਬਾਨ ਕਰ ਸਕਦੇ ਨੇ ਤੇ ਪੰਜਾਬ ਦੀ ਭਲਾਈ ਲਈ ਜਿਲਾ ਕਪੂਰਥਲਾ ਦੇ ਵਕੀਲ ਸਾਥੀਆਂ ਨੂੰ ਵੀ ਅੱਗੇ ਆਉਣਾ ਪਵੇਗਾ
ਇਸ ਮੌਕੇ ਤੇ ਜਤਿੰਦਰ ਸਿੰਘ ਠਾਕੁਰ ਐਡਵੋਕੇਟ, ਦਲੀਪ ਕੁਮਾਰ ਐਡਵੋਕੇਟ, ਪੁਨੀਤ ਸ਼ਰਮਾ ਐਡਵੋਕੇਟ, ਗੁਰਦੀਪ ਸਿੰਘ ਐਡਵੋਕੇਟ ਨੇ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਸਟਿਸ ਜੋਰਾ ਸਿੰਘ ਦੀ ਅਗੁਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ |
ਇਸ ਮੌਕੇ ਤੇ ਜਿਲਾ ਅਦਾਲਤ ਕਪਰੂਥਲਾ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਥਿੰਦ, ਸਕੱਤਰ ਸੰਦੀਪ ਸਿੰਘ, ਹਿਮਾਂਸ਼ੂ ਪਰਾਸ਼ਰ (ਪ੍ਰਧਾਨ ਫਗਵਾੜਾ ਬਾਰ ਐਸੋਸੀਏਸ਼ਨ) ਅਤੇ ਬਾਰ ਦੇ ਸੀਨੀਅਰ ਵਕੀਲ ਸਹਿਬਾਨ ਵੀ ਹਾਜਰ ਸਨ | ਆਮ ਆਦਮੀ ਪਾਰਟੀ ਲੀਗਲ ਸੈੱਲ ਕਪੂਰਥਲਾ ਤੋਂ ਉਪ ਪ੍ਰਧਾਨ ਜੇ ਐਲ ਆਨੰਦ ਐਡਵੋਕੇਟ, ਜੋਇੰਟ ਸਕੱਤਰ ਮਨਦੀਪ ਸਿੰਘ ਐਡਵੋਕੇਟ, ਹਰਿੰਦਰ ਕੌਲ ਐਡਵੋਕੇਟ, ਵਿਸ਼ਾਲ ਕੌਲ ਅਤੇ ਕਪੂਰਥਲਾ ਆਮ ਆਦਮੀ ਪਾਰਟੀ ਦੀ ਇਕਾਈ ਤੋਂ ਸੀਨੀਅਰ ਆਗੂ ਕੰਵਰ ਇਕਬਾਲ, ਮਨਿੰਦਰ ਸਿੰਘ ਵੀ ਹਾਜ਼ਰ ਰਹੇ |
Author: Gurbhej Singh Anandpuri
ਮੁੱਖ ਸੰਪਾਦਕ