ਭੋਗਪੁਰ 14 ਸਤੰਬਰ ( ਸੁਖਵਿੰਦਰ ਜੰਡੀਰ ) ਅੱਜ ਘੁੰਮਣ ਮਾਰਕੀਟ ਨਜ਼ਦੀਕ ਪਟਰੋਲ ਪੰਪ ਭੋਗਪੁਰ ਜੰਡੀਰ ਵੱਲੋਂ ਖੋਲ੍ਹੇ ਗਏ ਪ੍ਰੈਸ ਦਫ਼ਤਰ ਦਾ ਅਸ਼ਵਨ ਭੱਲਾ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਅਸ਼ਵਨ ਭੱਲਾ ਨੇ ਜੰਡੀਰ ਪਰਿਵਾਰ ਨੂੰ ਵਧਾਈ ਦਿੱਤੀ, ਅਸ਼ਵਨ ਭੱਲਾ ਨੇ ਕਿਹਾ ਕਿ ਭੋਗਪੁਰ ਸ਼ਹਿਰ ਵਡਭਾਗਾ ਸ਼ਹਿਰ ਹੈ, ਅਤੇ ਭੋਗਪੁਰ ਤਰੱਕੀ ਦੀ ਲਹਿਰ ਤੇ ਹੈ, ਉਦਘਾਟਨ ਮੌਕੇ ਜੰਡੀਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਸਮਾਗਮ ਸਜਾਏ ਗਏ, ਗਿਆਨੀ ਬੂਟਾ ਸਿੰਘ ਧੂਗਾਕਲਾਂ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਪਵਨ ਕੁਮਾਰ ਟੀਨੂੰ ਹਲਕਾ ਆਦਮਪੁਰ ਅਤੇ ਅਸ਼ਵਨ ਭੱਲਾ ਸੀਨੀਅਰ ਕਾਂਗਰਸ ਨੇਤਾ ਸਾਬਕਾ ਪ੍ਰਧਾਨ ਯੂਥ ਕਾਂਗਰਸ , ਅਵਤਾਰ ਸਿੰਘ ਕਲੇਰ ਚੇਅਰਮੈਨ ਖੇਤੀਬਾੜੀ ਬੈਂਕ ਪਠਾਨਕੋਟ, ਜੀਤਲਾਲ ਭੱਟੀ ਪ੍ਰਧਾਨ ਆਮ ਆਦਮੀ ਪਾਰਟੀ, ਗੁਰਵਿੰਦਰ ਸਿੰਘ ਸੱਗਰਾਂਵਾਲੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਹਰਮੇਜ ਸਿੰਘ ਮੇਜਾ ਜ਼ਿਲ੍ਹਾ ਪ੍ਰਧਾਨ , ਪਰਮਿੰਦਰ ਸਿੰਘ ਕਰਵਲ ਸਹਿਰੀ-ਪ੍ਰਧਾਨ ਭੋਗਪੁਰ ਸ਼੍ਰੋਮਣੀ ਅਕਾਲੀ ਦਲ, ਬਾਬਾ ਬਲਬੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ, ਮੌਕੇ ਤੇ ਪਹੁੰਚੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਅਤੇ ਉਨ੍ਹਾਂ ਨੇ ਸੁਖਵਿੰਦਰ ਜੰਡੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਉਨ੍ਹਾਂ ਨੇ ਕਿਹਾ ਕਿ ਭੋਗਪੁਰ ਵਿਚ ਪੱਤਰਕਾਰ ਸੁਖਵਿੰਦਰ ਜੰਡੀਰ ਵਲੋਂ ਪ੍ਰੈਸ ਦਫ਼ਤਰ ਖੋਲ੍ਹਿਆ ਗਿਆ ਹੈ ਇਸ ਦੇ ਨਾਲ ਲੋਕਾਂ ਨੂੰ ਕਾਫੀ ਲਾਭ ਹੋਵੇਗਾ ਦਫਤਰ ਖੋਲ੍ਹਣ ਦੇ ਨਾਲ ਆਮ ਲੋਕ ਵੀ ਆਪਣੀ ਆਵਾਜ਼ ਨੂੰ ਪ੍ਰੈੱਸ ਰਾਹੀਂ ਉਠਾ ਸਕਣਗੇ , ਪਹੁੰਚੇ ਹੋਏ ਸਾਰੇ ਹੀ ਲੀਡਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਪਰਮਿੰਦਰ ਸਿੰਘ ਕਰਵਲ ਸ਼ਹਿਰੀ ਪ੍ਰਧਾਨ , ਸੁਖਜੀਤ ਸਿੰਘ ਸੈਣੀ ਐਮ ਸੀ ,ਜੀਤ ਲਾਲ ਭੱਟੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ