ਭੋਗਪੁਰ 21 ਸਤੰਬਰ ( ਸੁੱਖਵਿੰਦਰ ਜੰਡੀਰ )
ਭੋਗਪੁਰ, ਰੇਲਵੇ ਰੋਡ, ਸ਼ਿਵਾ ਮਾਰਕੀਟ ਦੇ ਵਿਚ ਬਾਬੇ ਨਾਨਕ ਵਾਲੀ ਤੇਰਾਂ ਤੇਰਾਂ ਹੱਟ ਖੁੱਲ੍ਹਣ ਤੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਉਦਘਾਟਨ ਮੌਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਦੇ ਉਪਰੰਤ ਰੀਬਨ ਕੱਟਣ ਦੀ ਰਸਮ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਸ਼੍ਰੀਮਤੀ ਮੰਜੂ ਅਗਰਵਾਲ ਜੀ ਵੱਲੋਂ ਅਦਾ ਕੀਤੀ ਗਈ।ਇਸ ਮੌਕੇ ਸਤਨਾਮ ਇੰਟਰਪ੍ਰਾਈਜ਼ਿਜ਼ ਦੀ ਸਮੂਹ ਟੀਮ ਨੇ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਸ਼੍ਰੀਮਤੀ ਮੰਜੂ ਅਗਰਵਾਲ ਜੀ ਨੂੰ ਗੁਲਦਸਤਾ ਭੇਂਟ ਕੀਤਾ ਅਤੇ ਉਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਿਸਾਨ ਹੱਟ 13 13 ਵਾਰੇ ਜਾਣਕਾਰੀ ਦਿੰਦਿਆਂ ਸਤਨਾਮ ਇੰਟਰਪ੍ਰਾਈਜ਼ਿਜ਼ ਦੇ ਮਾਲਕ ਸਤਨਾਮ ਸਿੰਘ ਨੇ ਕਿਹਾ ਕਿ ਦੋਆਬੇ ਵਿੱਚ ਜੋ ਘਰੇਲੂ ਗਰੋਸਰੀ ਜ਼ਿਆਦਾ ਰੇਟ ਤੇ ਮਿਲਦੀ ਸੀ। ਇਹ ਨਵੀਂ ਖੁੱਲੀ ਦੁਕਾਨ “ਬਾਬੇ ਨਾਨਕ ਦੀ 13 13 ਹੱਟ ” ਤੋਂ ਬਹੁਤ ਹੀ ਕੰਟਰੋਲ ਰੇਟ ਤੇ ਮਿਲਿਆ ਕਰੇਗੀ। ਜਿਸ ਵਿੱਚ ਮਜ਼ਦੂਰਾਂ, ਕਿਸਾਨ ਵੀਰਾਂ ਨੂੰ ਫੌਜੀ ਵੀਰਾਂ ਨੂੰ ਅਤੇ ਆਮ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ। ਉਨ੍ਹਾਂ ਸਾਰੇ ਭੋਗਪੁਰ ਵਾਸੀਆਂ ਤੇ ਪੂਰੇ ਦੋਆਬਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਤੇਰਾਂ ਤੇਰਾਂ ਬਾਬੇ ਨਾਨਕ ਦੀ ਹੱਟ ਤੇ ਆ ਕੇ ਇਸ ਦੁਕਾਨ ਵੱਧ ਤੋਂ ਵੱਧ ਲਾਭ ਉਠਾਓ।
ਇਸ ਮੌਕੇ ਅਜੇ ਅਗਰਵਾਲ, ਕਮਲਜੀਤ ਡੱਲੀ, ਪ੍ਰਭਦੀਪ ਸਿੰਘ ਨਿੱਝਰ, ਗਗਨ ਰੰਧਾਵਾ, ਨੈਸ਼ਨਲ ਸ਼ੂ ਰੇਲਵੇ ਰੋਡ, ਸਤਨਾਮ ਸਿੰਘ, ਹਰਜੋਤ ਸਿੰਘ ਰੰਧਾਵਾ, ਹਰਜਿੰਦਰ ਸਿੰਘ ਨਿੱਝਰ, ਸਕੱਤਰ ਸਿੰਘ ਚੱਕ ਸਕੂਰ, ਅਮਰਦੀਪ ਸਿੰਘ ਲਾਡੀ, ਹੈਪੀ ਨਾਗਪਾਲ ਕਲਾਥ ਹਾਊਸ, ਗੁਰਨਾਮ ਸਿੰਘ ਨਿੱਝਰ, ਹਰਮੇਲ ਸਿੰਘ, ਸੰਦੀਪ ਸਿੰਘ ਲਾਲੀ, ਜਸਵਿੰਦਰ ਸਿੰਘ ਭੰਗੂ ਕਾਨੂੰਗੋ, ਲੰਬੜਦਾਰ ਨਿਰਮਲ ਸਿੰਘ ਚੱਕ ਸਕੂਰ, ਗੁਰਮੁਖ ਵਾਚ ਕੰਪਨੀ, ਰਤਨ ਟੇਲਰ, ਹੋਰ ਆਦਿ ਸ਼ਾਮਲ ਸਨ।