ਚੋਲਾਂਗ 24 ਸਤੰਬਰ (ਸੁਖਵਿੰਦਰ ਜੰਡੀਰ) ਦੀ ਬਿਨਪਾਲਕੇ ਕੋਆਪਰੇਟਿਵ ਐਗਰੀਕਲਚਰ ਮਲਟੀਪਰਪਜ਼ ਸੁਸਾਇਟੀ ਦੀ ਪ੍ਰਧਾਨਗੀ ਦੀ ਚੋਣ ਕਰਨ ਲਈ ਖਾਸ ਬੈਠਕ ਹੋਈ।ਕਮੇਟੀ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਹੁਸੰਮਤੀ ਨਾਲ ਪ੍ਰਧਾਨਗੀ ਦੀ ਚੋਣ ਕੀਤੀ ਗਈ , ਇਨ੍ਹਾਂ ਚੋਣਾਂ ਵਿੱਚ ਮਹਿੰਦਰਪਾਲ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਨਰਿੰਦਰਜੀਤ ਨੂੰ ਮੀਤ ਪ੍ਰਧਾਨ ਚੁਣਿਆ ਗਿਆ , ਚੁਣੇ ਹੋਏ ਅਹੁੱਦੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਉਣਗੇ, ਇਸ ਮੌਕੇ ਤੇ ਹਰਬਲਿੰਦਰ ਸਿੰਘ ਬਲੀਨਾ ਨੇ ਕਿਹਾ ਕਿ ਚੁਣੇ ਗਏ ਉਹਦੇਦਾਰਾਂ ਨੂੰ ਉਹਨਾਂ ਦੀ ਕਾਬਲੀਅਤ ਅਤੇ ਮਿਹਨਤ ਹੈ ਸਦਕਾ ਹੀ ਉਹਦੇ ਮਿਲੇ ਹਨ , ਹਰਬਲਿੰਦਰ ਸਿੰਘ ਬਲੀਨਾ ਨੇ ਚੁਣੇ ਹੋਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ, ਇਸ ਮੌਕੇ ਤੇ ਕਮੇਟੀ ਮੈਂਬਰ ਚਰਨ ਸਿੰਘ ਬਲਦੇਵ ਸਿੰਘ, ਸਤਪਾਲ ਸਿੰਘ, ਨਰਿੰਦਰ ਕੌਰ,ਜੋਗਿੰਦਰ ਕੌਰ, ਸੁਖਵਿੰਦਰ ਸਿੰਘ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਬਲਿੰਦਰ ਸਿੰਘ ਬੋਲੀਨਾ ,ਰਾਕੇਸ਼ ਬੱਗਾ ਪ੍ਰਧਾਨ ,ਹਰਕਿਰਪਾਲ ਸਿੰਘ ,ਬਲਵੀਰ ਸਿੰਘ ਜੀ, ਭੁਪਿੰਦਰ ਸਿੰਘ ਬਲੀਨਾ ,ਅੰਮ੍ਰਿਤਪਾਲ ਸਿੰਘ ਨੰਗਲ ਖੁਰਦ, ਸੋਸਾਇਟੀ ਸੈਕਟਰੀ ਨਰਿੰਦਰ ਸਿੰਘ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ