ਝਬਾਲ 27 ਸਤੰਬਰ ( ਨਿਸ਼ਾਨ ਸਿੰਘ ਮੂਸੇ ) ਅੱਜ ਕਿਸਾਨ ਸੁਯੰਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਚੰਗਾ ਹੁੰਗਾਰਾ ਮਿਲਿਆ। ਪੰਜਾਬ ਤੇ ਦੇਸ਼ ਭਰ ਚੋਂ ਕਿਸਾਨਾਂ ਨੇ ਭਾਰਤ ਬੰਦ ਰੱਖਿਆ। ਇਸੇ ਕੜੀ ਤਹਿਤ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਦੀਪ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਗੰਗਾ ਨਗਰ ਰੋਡ ਅੱਡਾ ਗੋਹਲਵੜ ਤੋਂ ਬੰਦ ਕਰਵਾਇਆ ਗਿਆ। ਜਿਸਦੀ ਅਗਵਾਈ ਸੂਬੇ ਦੇ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਨੇ ਕੀਤੀ। ਉਨ੍ਹਾਂ ਜ਼ਿਲ੍ਹੇ ਭਰ ਵਿੱਚ ਥਾਂ ਥਾਂ ਲੱਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਧਰਨਿਆਂ ਤੇ ਪੰਜ ਪੰਜ ਮਿੰਟ ਹਾਜ਼ਰੀ ਲਗਵਾਈ। ਅੱਡਾ ਗੋਹਲਵੜ ਵਿਖੇ ਜੋਨ ਪ੍ਰਧਾਨ ਮਨਜਿੰਦਰ ਸਿੰਘ, ਪ੍ਰਧਾਨ ਹਰਪਾਲ ਸਿੰਘ ਪੰਡੋਰੀ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲੀ। ਇਕੱਤਰ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਜਿਨ੍ਹਾਂ ਚਿਰ ਕਾਲੇ ਕਾਨੂੰਨ ਰੱਦ ਨਹੀ ਹੋ ਜਾਦੇ ਉਨ੍ਹਾਂ ਚਿਰ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ 28, 29, 30 ਸਤੰਬਰ ਨੂੰ ਪੂਰੇ ਪੰਜਾਬ ਦੇ ਡੀ ਸੀ ਦਫ਼ਤਰਾਂ ਅੱਗੇ ਧਰਨਿਆਂ ਸੰਬੰਧੀ ਵਿਚਾਰ ਪੇਸ਼ ਕੀਤੇ ਕੇ ਪੰਜਾਬ ਸਰਕਾਰ ਨੇ ਕੀਤੇ ਝੂਠੇ ਵਾਅਦਿਆਂ ਖਿਲਾਫ਼ ਵੀ ਕਿਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰਹਿਣਗੇ ਵੱਖ-ਵੱਖ ਪਿੰਡਾਂ ਦੇ ਪ੍ਰਧਾਨ ਹਰਪਾਲ ਸਿੰਘ ਪੰਡੋਰੀ ਸਿੱਧਵਾਂ,ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ,ਜੋਨ ਜਰਨਲ ਸਕੱਤਰ ਹਰਦੀਪ ਸਿੰਘ ਜੌਹਲ, ਪ੍ਰਧਾਨ ਨਵਜੀਤ ਸਿੰਘ ਗੋਹਲਵੜ, ਪ੍ਰਧਾਨ ਬਲਜੀਤ ਸਿੰਘ ਰਟੌਲ, ਪ੍ਰਧਾਨ ਅੰਗਰੇਜ਼ ਸਿੰਘ ਦੋਬੁਰਜੀ, ਪ੍ਰਧਾਨ ਅਮਰੀਕ ਸਿੰਘ ਬਾਲਾ ਚੱਕ, ਪ੍ਰਧਾਨ ਜਗੀਰ ਸਿੰਘ ਕੋਟਲੀ ,ਪ੍ਰਧਾਨ ਗੁਰਮੀਤ ਸਿੰਘ ਬਹਿਲਾ, ਪ੍ਰਧਾਨ ਪਾਲਾ ਸਿੰਘ ਠੱਠੀ, ਪ੍ਰਧਾਨ ਗੁਰਬਖਸ਼ ਸਿੰਘ ਖਾਰਾ, ਪ੍ਰਧਾਨ ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਪ੍ਰਧਾਨ ਮੇਵਾ ਸਿੰਘ ਪੰਡੋਰੀ ਤਖ਼ਤ ਮੱਲ, ਪ੍ਰਧਾਨ ਅਵਤਾਰ ਸਿੰਘ ਕੋਟ ਦਸੰਦੀ ਮੱਲ, ਪ੍ਰਧਾਨ ਹਰਭਜਨ ਸਿੰਘ ਪੰਡੋਰੀ ਰੁਮਾਣਾ ਤੋਂ ਇਲਾਵਾ ਸੈਂਕੜੇ ਕਿਸਾਨ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ