ਜੁਗਿਆਲ 27 ਸਤੰਬਰ ( ਸੁਖਵਿੰਦਰ ਜੰਡੀਰ ) ਐਕਸ ਆਰਮੀ ਵੈਲਫੇਅਰ ਕਮੇਟੀ ਬਲਾਕ ਭੋਗਪੁਰ ਦੇ ਸਾਬਕਾ ਸੈਨਿਕਾ ਨੇ ਅੱਜ 27 ਦੇ ਸੰਜੂਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤ ਬੰਦ ਸਮੱਰਥਣ ਹਾਈਵੇ ਰੋਡ ਆਦਮਪੁਰ ਚੌਂਕ ਟੀ ਪੁਆਇੰਟ ਤੇ ਕਿਸਾਨਾਂ ਦੇ ਭਾਰੀ ਇਕੱਠ ਵਿੱਚ ਹਿਸਾ ਲਿਆ ਇਸ ਮੌਕੇ ਤੇ ਕੈਪਟਨ ਹਰਭਜਨ ਸਿੰਘ ਸੂਬੇਦਾਰ,ਐਸ ਪੀ ਸਿੰਘ ਸੂਬੇਦਾਰ,ਪ੍ਰਕਾਸ਼ ਸਿੰਘ, ਨਰੂਲਾ ਸਾਬਕਾ ਸਰਪੰਚ ਭਟਨੂਰਾ ਲੁਬਾਣਾ ਅਤੇ ਇਲਾਕੇ ਦੇ ਧਰਮੀ ਫੌਜੀਆ ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਆਸ਼ਵਾਸਨ ਦਿੱਤਾ ਕੇ ਬਰਦੀ ਵਿੱਚ ਅਸੀ ਦੇਸ਼ ਦੀਆ ਸਰਹੱਦਾ ਦੀ ਰਾਖੀ ਕੀਤੀ ਹੈ ਤੇ ਹੁਣ ਸੇਵਾ ਨਿਵਰਤ ਹੋਣ ਤੋਂ ਬਾਦ ਅਸੀ ਕਿਸਾਨਾਂ ਦੀਆ ਜਵਾਨਾਂ ਦੀਆ ਜ਼ਮੀਨਾਂ ਦੀ ਰਾਖੀ ਕਰਨ ਵਿੱਚ ਸੇਵਾਵਾਂ ਨਿਭਾਵਾਂਗੇ ਤਾਂ ਕਿ ਪੰਜਾਬ ਵਿੱਚ ਫੈਲ ਚੁੱਕੇ ਭਿਸ਼ਟਾਚਾਰ, ਗੂੰਡਾ ਗਰਦਿਆਂ ਆਦਿ ਕੁਰੀਤੀਆਂ ਤੇ ਕਾਬੂ ਪਾਇਆ ਜਾ ਸਕੇ,ਪ੍ਰਸ਼ਾਸਨ ਦੇ ਅਧਿਕਾਰੀਆ ਨੂੰ ਸਹਿਜੋਗ ਦੇ ਕੇ ਦੇਸ਼ ਦੀ ਸੇਵਾ ਕਰਾਗੇ ਇਸ ਮੌਕੇ ਇਲਾਕੇ ਦੇ ਕਿਸਾਨਾਂ ਸਮਾਜਸੇਵਕਾ ਅਤੇ ਧਾਰਮਿਕ ਸਖਸ਼ੀਅਤਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ