ਭੋਗਪੁਰ 27 ਸਤੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੇ ਪਿੰਡ ਜੰਡੀਰ ਵਿਖੇ ਸਥਿਤ ਦਰਬਾਰ ਖੁਵਾਜਾ ਪੀਰ ਜੀ ਰਜਿ ਵਿੱਚ ਮਿਤੀ 7 ਅਕਤੂਬਰ ਦਿਨ ਵੀਰਵਾਰ ਨੂੰ ਕਰਵਾਏ ਜਾ ਰਹੇ ਖੁਆਜਾ ਪੀਰ ਜੀ ਦੇ 23 ਮੇ ਉਸਤ ਸਬੰਧੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਡੇਰਾ ਮੁਖੀ ਖਵਾਜਾ ਮੰਜੂਰ ਹੁਸੈਨ ਜੀ ਦੀ ਰਹਿਨੁਮਾਈ ਹੇਠ ਹੋਈ ਜਿਸ ਵਿੱਚ ਮੇਲੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਰੇ ਪ੍ਰਬੰਧਾਂ ਨੂੰ ਅਸਲੀ ਰੂਪ ਦਿੱਤਾ ਗਿਆ, ਇਸ ਮੌਕੇ ਤੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਮੇਲੇ ਸਬੰਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ, ਇਸ ਮੌਕੇ ਤੇ ਕਮੇਟੀ ਪ੍ਰਧਾਨ ਅਮੋਲਕ ਸਿੰਘ ਡੱਲੀ, ਬਲਬੀਰ ਸੋਢੀ,ਨਿਸ਼ਾਨ ਬੀ, ਅਵਤਾਰ ਸਿੰਘ ਤਾਰਾ,ਪਰਮਜੀਤ ਸਿੰਘ ਹਲਵਾਈ, ਸੰਤੋਖ ਸਿੰਘ ਜੇਈ,ਸਤਿਕਾਰ ਸਿੰਘ, ਅਜੇ ਕੁਮਾਰ,ਸੁਖਦੇਵ ਸਿੰਘ ਸਨੋਰਾ,ਸੁਰਿੰਦਰ ਸਿੰਘ,ਜਥੇਦਾਰ ਸੇਵਾ ਸਿੰਘ, ਮਨਜੀਤ ਸਿੰਘ,ਹਰਜੀਤ ਜੀਤਾ,ਜਗੀਰ ਸਿੰਘ, ਕਰਨੈਲ ਸਿੰਘ, ਕਮਲਜੀਤ ਸਿੰਘ, ਆਰਫਤ ਅਲੀ, ਸੁਰਜੀਤ ਸਿੰਘ, ਅਮਰਜੀਤ ਸਿੰਘ,ਸਾਹਿਨਾਜ ਬੇਗਮ, ਕੁਲਦੀਪ ਕੌਰ ਸਰਪੰਚ ਭਟਨੂਰਾ ਕਲਾਂ, ਕੁਲਜੀਤ ਮੱਲੀ, ਸੰਦੀਪ,ਰਵੀ ਕਾਂਤ, ਸਰਾਫ਼ਤ ਅਲੀ, ਗੁਰਦੇਵ ਸਿੰਘ ਸੈਦੇਵਾਲ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ