ਭੋਗਪੁਰ 27 ਸਤੰਬਰ (ਸੁਖਵਿੰਦਰ ਜੰਡੀਰ) ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਨੂਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਨੂੰ ਲੈ ਕੇ ਅੱਜ ਭੋਗਪੁਰ ਦਾ ਇਲਾਕਾ ਪੂਰੀ ਤਰ੍ਹਾਂ ਬੰਦ ਰਿਹਾ ਬਿਜਲੀ ਬੋਰਡ ਦੇ ਸਰਕਾਰੀ ਦਫਤਰ ਬੰਦ ਕਰਵਾਏ ਗਏ,ਆਮ ਲੋਕਾਂ ਦੀ ਪਰੇਸ਼ਾਨੀ ਦਾ ਪੂਰਾ ਖਿਆਲ ਰੱਖਿਆ ਗਿਆ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਮੈਡੀਕਲ, ਵਿਆਹ ਸ਼ਾਦੀ, ਜਾਂ ਹੌਰ ਸਮਾਜਕ ਸਿਵਾਵਾਂ ਦੀ ਖੁਲ ਰਹੀ, ਲੁੜੀਦੀਆਂ ਜ਼ਰੂਰੀ ਸਹੂਲਤਾਂ ਦਾ ਖਿਆਲ ਰੱਖਿਆ ਗਿਆ,ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ,ਆਮ ਲੋਕਾਂ ਨੂੰ ਹੋਣ ਵਾਲੀ ਕਿਸੇ ਸੰਭਾਵੀ ਪਰੇਸ਼ਾਨੀ ਲਈ ਖੇਦ ਪ੍ਰਗਟ ਕਰਦਿਆਂ ਹਰਬਲਿੰਦਰ ਸਿੰਘ ਬੋਲੀਨਾ ਆਗੂ ਸ਼੍ਰੋਮਣੀ ਅਕਾਲੀ ਦਲ,ਗੁਰਵਿੰਦਰ ਸਿੰਘ ਸੱਗਰਾਂਵਾਲੀ ਆਗੂ ਆਮ ਪਾਰਟੀ,ਅਮਰਜੀਤ ਸਿੰਘ ਚੋਲਾਂਗ, ਗੁਰਬਚਨ ਸਿੰਘ ਬਿਨਪਾਲਕੇ, ਜੀਤ ਲਾਲ ਭੱਟੀ ਆਗੂ ਆਮ ਪਾਰਟੀ,ਬੀਬੀ ਸਤਵੰਤ ਕੌਰ ਪਰਧਾਨ, ਹਰੀ ਪ੍ਰਕਾਸ਼ ਭਟਨੂਰਾ, ਪਰਮਜੀਤ ਸਿੰਘ,ਸੁਖਵਿੰਦਰ ਕੌਰ ਸੈਣੀ ਭੋਗਪੁਰ, ਬਰਕਤ ਰਾਮ ਭੋਗਪੁਰ, ਦੇਵ ਮਨੀ ਭੋਗਪੁਰ, ਆਦਿ ਆਗੂਆਂ ਨੇ ਹਾਜ਼ਰੀਆਂ ਭਰੀਆਂ ਅਤੇ ਉਹਨਾਂ ਨੇ ਕਿਹਾ ਕੇ ਬੰਦ ਕਰਨਾ ਸਾਡਾ ਸ਼ੌਂਕ ਨਹੀਂ ਮਜ਼ਬੂਰੀ ਹੈ, ਕਿਸਾਨ ਸਾਲ ਭਰ ਤੋਂ ਅੰਦੋਲਨ ਕਰ ਰਹੇ ਹਨ,ਅਤੇ10 ਮਹੀਨੇ ਤੋਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਹਨ ਪਰ ਦਿੱਲੀ ਸਰਕਾਰ ਦੇ ਸਿਰ ਜੂੰ ਨਹੀਂ ਸਰਕ ਰਹੀ, ਉਨ੍ਹਾਂ ਕਿਹਾ ਅਗਰ ਤਿੰਨੋ ਕਨੂਨ ਰੱਦ ਨਹੀਂ ਹੁੰਦੇ, ਤਾਂ ਸਾਡੀ ਸਿਰਫ ਖੇਤੀ ਹੀ ਤਬਾਹ ਨਹੀਂ ਹੋਵੇਗੀ ਸਾਡਾ ਸਭਿਆਚਾਰ ਵੀ ਖਤਮ ਹੋ ਜਾਵੇਗਾ, ਉਨ੍ਹਾਂ ਕਿਹਾ ਅਸੀਂ ਆਪਣੇ ਅੰਦੋਲਨ ਨੂੰ ਇੱਸ ਹਿਸਾਬ ਦੇ ਨਾਲ ਅੱਜ ਤੱਕ ਚਲਾਇਆ ਹੈ ਕੀ ਆਮ ਬੰਦੇ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ, ਉਨ੍ਹਾਂ ਕਿਹਾ ਸਾਰੀਆਂ ਕੁਦਰਤੀ ਦੁਸ਼ਵਾਰੀਆਂ ਅਸੀਂ ਆਪਣੇ ਪਿੱਠ ਉਤੇ ਝੱਲਿਆ ਹਨ ਅਸੀਂ ਉਮੀਦ ਕਰਦੇ ਹਾਂ ਕੀ ਆਮ ਲੋਕ ਸਾਨੂੰ ਪੂਰਨ ਸਹਿਯੋਗ ਦੇਣਗੇ ਇਸ ਮੌਕੇ ਤੇ ਭੋਗਪੁਰ ਦੇ ਹਰ ਸਮਾਜ ਸੇਵਕ, ਹਰ ਧਾਰਮਿਕ ਜਥੇਬੰਦੀ, ਅਤੇ ਹਰ ਬਿਜਨਸਮੈਨ ਅਤੇ ਮੁਲਾਜ਼ਮਾਂ ਨੇ ਵੀ ਪੂਰਾ ਪੂਰਾ ਸਹਿਯੋਗ ਦਿੱਤਾ