‘ਭਾਰਤ ਬੰਦ’ ਦੇ ਦੌਰਾਨ ਅੱਜ ਤਲਵੰਡੀ ਸਾਬੋ ਵਿਖੇ ਟਰੈਫਿਕ ਪੁਲਿਸ ਦੇ ਇੱਕ ਏਐੱਸਆਈ ਵੱਲੋਂ ਇੱਕ ਵਕੀਲ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਵਕੀਲ ਫ਼ਤਿਹ ਸਿੰਘ ਨੂੰ ਇਲਾਜ ਲਈ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਦਾਖ਼ਲ ਹੋਣਾ ਪਿਆ।
ਪੁਲਿਸ ਵਲੋਂ ਦਰਜ ਮਾਮਲੇ ਅਤੇ ਵਕੀਲ ਫਤਿਹ ਸਿੰਘ ਦੇ ਬਿਆਨ ਮੁਤਾਬਿਕ ਉਨ੍ਹਾਂ ਦੀ ਇਕ ਕੇਸ ਵਿਚ ਉਨ੍ਹਾਂ ਦੇ ਕਲਾਈਂਟ ਮਾਨਯੋਗ ਜੱਜ ਸਾਹਿਬਾਨ ਦੇ ਪੇਸ਼ ਸੀ ਤੇ ਉਸ ਨੂੰ ਜੱਜ ਸਾਹਿਬਾਨ ਦੇ ਅਰਦਲੀ ਵਲੋਂ ਵਾਰ ਵਾਰ ਫੋਨ ਆ ਰਹੇ ਸਨ ਅਤੇ ਉਹ ਜਲਦੀ ਵਿਚ ਤਲਵੰਡੀ ਸਾਬੋ ਦੀ ਕੋਰਟ ਵਿਚ ਜਾ ਰਹੇ ਸਨ ।ਜਦੋਂ ਉਹ ਲੇਲੇਵਾਲਾ ਰੋੜ ‘ਤੇ ਆਏ ਤਾਂ ਅੱਗੇ ਢੋਲ ਰੱਖ ਕੇ ਰਸਤਾ ਬੰਦ ਕੀਤਾ ਹੋਇਆ ਸੀ ਪਰ ਆਸੇ ਪਾਸੇ ਕੋਈ ਨਜ਼ਰ ਨਾ ਆਉਣ ਤੇ ਜਦੋਂ ਉਹ ਢੋਲ ਪਾਸੇ ਕਰਕੇ ਆਪਣੀ ਗੱਡੀ ਲੰਘਾਉਣ ਲੱਗੇ ਤਾਂ ਸਾਈਡ ‘ਤੇ ਗੱਡੀ ਵਿਚ ਬੈਠੇ ਪੁਲਿਸ ਮੁਲਾਜ਼ਮ ਹੇਠਾਂ ਉੱਤਰ ਕੇ ਉਨ੍ਹਾਂ ਨਾਲ ਉਲਝ ਪਏ ਅਤੇ ਬਾਈਪਰ ਵੱਜਣ ਕਾਰਨ ਜ਼ਖ਼ਮੀ ਹੋਣ ਬਾਅਦ ਵਕੀਲ ਫ਼ਤਿਹ ਸਿੰਘ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ
ਵਕੀਲ ਨੇ ਦੋਸ਼ ਲਗਾਇਆ ਕਿ ਉਕਤ ਏ ਐੱਸ.ਆਈ ਰਣਜੀਤ ਸਿੰਘ ਦੀ ਪਹਿਲਾਂ ਬਠਿੰਡਾ ਵਿਖੇ ਵੀ ਐਡਵੋਕੇਟ ਨਵਦੀਪ ਸਿੰਘ ਜੀਦਾ ਨਾਲ ਲੜਾਈ ਹੋਈ ਸੀ, ਉਸ ਸਮੇਂ ਉਸ ਖਿਲਾਫ ਕਰਵਾਈ ਲਈ ਮੈਂ ਧਰਨੇ ਵਿੱਚ ਸ਼ਾਮਿਲ ਹੋਇਆ ਸੀ ਜਿਸ ਵਜ੍ਹਾ ਉਹ ਮੇਰੇ ਨਾਲ ਰੰਜਿਸ਼ ਰੱਖਦਾ ਸੀ। ਜਖਮੀ ਵਕੀਲ ਫਤਹਿ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ ਪਤਾ ਲਗਦੇ ਹੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਵੀ ਵਕੀਲਾਂ ਸਮੇਤ ਹਸਪਤਾਲ ਪੁੱਜ ਗਏ।
ਉਨ੍ਹਾਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਕਥਿਤ ਦੋਸ਼ੀ ਏ.ਐਸ.ਆਈ ਖਿਲਾਫ ਸਖਤ ਕਾਰਵਾਈ ਮੰਗੀ। ਘਟਨਾ ਦਾ ਪਤਾ ਲੱਗਦਿਆਂ ਹੀ ਜਸਮੀਤ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਵੀ ਸਿਵਲ ਹਸਪਤਾਲ ਪੁੱਜੇ ਅਤੇ ਪੁਲਿਸ ਨੇ ਪੀੜਤ ਵਕੀਲ ਫਤਿਹ ਸਿੰਘ ਬਰਾੜ ਦੇ ਬਿਆਨ ਉਤੇ ਏ.ਐੱਸ.ਆਈ ਰਣਜੀਤ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਡੀ ਐੱਸ ਪੀ ਜਸਮੀਤ ਸਿੰਘ ਨੇ ਏਐੱਸ.ਆਈ ਰਣਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ