ਭੋਗਪੁਰ 27 ਸਤੰਬਰ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਭੋਗਪੁਰ ਗੁਰਵਿੰਦਰ ਸਿੰਘ ਸੱਗਰਾਂਵਾਲੀ ਸਟੇਟ ਜੁਆਇੰਟ ਸੈਕਟਰੀ ਕਿਸਾਨ ਵਿੰਗ ਨੇ ਪ੍ਰੈਸ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਪਿਛਲੀ ਅਕਾਲੀ ਸਰਕਾਰ ਨੇ ਪੰਜਾਬ ਵਿੱਚ 10 ਸਾਲ ਰਾਜ ਕੀਤਾ, ਅਤੇ ਇਸ ਵਾਰ ਕਾਂਗਰਸ ਪਾਰਟੀ ਨੇ ਵੀ ਰਾਜ ਕੀਤਾ ਉਨਾ ਕਿਹਾ ਹਲਕਾ ਆਦਮਪੁਰ ਤੋਂ ਪਵਨ ਕੁਮਾਰ ਟੀਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਲਕਾ ਆਦਮਪੁਰ ਤੋਂ ਲਗਾਤਾਰ ਜਿੱਤ ਹਾਸਲ ਕਰ ਰਹੇ ਹਨ ਉਨ੍ਹਾਂ ਕਿਹਾ ਅਸੀਂ ਸੂਬਾ ਪੱਧਰ ਦੀ ਗਲ ਤਾਂ ਨਾ ਕਰੀਏ ਭੋਗਪੁਰ ਦੇ ਵਿਕਾਸ ਨੂੰ ਹੀ ਲੈ ਕੇ ਹੀ ਗੱਲ ਕਰੀਏ ਭੋਗਪੁਰ ਹਲਕੇ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਇੱਕੋ ਹੀ ਮੰਗ ਕਰ ਰਹੇ ਹਨ ਕੇ ਭੋਗਪੁਰ ਦੇ ਗੰਦੇ ਪਾਣੀ ਦਾ ਨਿਕਾਸ ਕਰ ਦਿੱਤਾ ਜਾਵੇ, ਉਨ੍ਹਾ ਕਿਹਾ ਕਿ ਇਕ ਵਾਰੀ ਨਹੀਂ ਸੌ ਵਾਰ ਇਸ ਮਸਲੇ ਤੇ ਟੀਨੂੰ ਸਾਹਿਬ ਜਾਂ ਹੋਰ ਜ਼ਿੰਮੇਵਾਰ ਆਗੂ ਜਿਨ੍ਹਾਂ ਨੂੰ ਮਿਲਿਆ ਜਾ ਚੁੱਕਾ ਹੈ ,ਪਰ ਭੋਗਪੁਰ ਦੇ ਪਾਣੀ ਦਾ ਨਿਕਾਸ ਨਹੀਂ ਕੀਤਾ ਗਿਆ ਗੁਰਵਿੰਦਰ ਸਿੰਘ ਸੱਗਰਾਂ ਵਾਲੀ ਨੇ ਕਿਹਾ ਕੇ ਬਰਸਾਤਾਂ ਦੇ ਦਿਨਾਂ ਦੇ ਵਿਚ ਭੋਗਪੁਰ ਦੇ ਵਿੱੱਚ ਜਗਾ ਜਗਾ ਲੱਗੇ ਗੰਦਗੀ ਦੇ ਢੇਰ ਤੇ ਦਰਵਾਜ਼ੇ ਮੂਹਰੇ ਖਲੋਤੇ ਹੋਏ ਪਾਣੀ ਦੇ ਸਮੇਂ ਭੋਗਪੁਰ ਇਲਾਕੇ ਦੇ ਲੋਕ ਇਹੋ ਹੀ ਦੁਹਾਈ ਦਿੰਦੇ ਹਨ ਕੇ ਭੋਗਪੁਰ ਹਲਕੇ ਦਾ ਬਾਲੀਵਾਰਸ ਕੌਣ ਹੈਂ, ਸਗਰਾਵਾਲੀ ਪ੍ਰਧਾਨ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਮੰਗ ਕੀਤੀ ਹੈ ਕੇ ਹਲਕਾ ਆਦਮਪੁਰ ਵਿੱਚ ਆਈਆਂ ਹੋਈਆਂ ਗ੍ਰੰਟਾਂ ਦੇ ਵੱਲ ਵਲ ਧਿਆਨ ਕਰਕੇ ਭੋਗਪੁਰ ਦਾ ਸੁਧਾਰ ਕੀਤਾ ਜਾਵੇ ਇਸ ਮੌਕੇ ਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਦੇ ਨਾਲ ਹੋਰ ਆਗੂ ਵੀ ਹਾਜ਼ਰ ਸਨ