ਭੋਗਪੁਰ 2 ਅਕਤੂਬਰ (ਸੁਖਵਿੰਦਰ ਜੰਡੀਰ) ਪਿਛਲੇ ਕੁਝ ਦਿਨਾਂ ਤੋਂ ਭੋਗਪੁਰ ਇਲਾਕੇ ਦੇ ਪੇਂਡੂ ਖੇਤਰਾਂ ਵਿਚ ਘਰੇਲੂ ਅਤੇ ਖੇਤੀ ਸੈਕਟਰ ਵਿੱਚ ਖਪਤਕਾਰਾਂ ਨੂੰ ਨਿਰੰਤਰ ਬਿਜਲੀ ਸਪਲਾਈ ਮੁਹਈਆ ਕਰਵਾਉਣ ਵਿਚ ਪੰਜਾਬ ਪਾਵਰ ਕਾਮ ਪੂਰੀ ਤਰ੍ਹਾਂ ਅਸਫਲ ਹੋਇਆ ਹੈ ।ਖੇਤੀਬਾੜੀ ਸੈਕਟਰ ਲਈ ਦਿੱਤੀ ਜਾਂਦੀ, 8 ਘੰਟੇ ਬਿਜਲੀ ਸਪਲਾਈ ਕਦੇ ਵੀ ਪੂਰੀ ਨਹੀਂ ਦਿੱਤੀ ਗਈ ਹੈ। ਅਕਸਰ ਹੀ 8 ਘੰਟੇ ਦੀ ਸ਼ਿਫਟ ਵਿਚ ਕਈ ਘੰਟੇ ਕੱਟ ਲਗਾਇਆ ਜਾਂਦਾ ਹੈ ।ਨਾਲ ਦੀ ਨਾਲ ਜਦੋਂ ਕਦੀ ਵੀ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਸ ਨੂੰ ਦਰੁਸਤ ਕਰਨ ਲਈ ਪਾਵਰਕਾਮ ਕਈ ਕਈ ਦਿਨ ਲਗਾ ਦਿੱਦਾ ਹੈ। ਕੁਝ ਅਜਿਹਾ ਹੈ ਪਿੰਡ ਬਿਨਪਾਲਕੇ ਦੇ ਕਿਸਾਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਕਈ ਦਿਨਾਂ ਤੋਂ ਖਰਾਬ ਹੋਈ ਬਿਜਲੀ ਸਪਲਾਈ ਚਾਲੂ ਨਾ ਹੋਣ ਕਾਰਨ ਜ਼ਿਮੀਂਦਾਰਾਂ ਦੀ ਹਰੇ ਚਾਰੇ ਦੀ ਫਸਲ ਅਤੇ ਪੱਕੀ ਹੋਈ ਝੋਨੇ ਦੀ ਫਸਲ ਪਾਣੀ ਦੀ ਘਾਟ ਕਾਰਨ ਨੁਕਸਾਨੀ ਗਈ ਹੈ। ਇਥੇ ਹੀ ਬਸ ਨਹੀਂ ਪਿੰਡ ਦੀ ਘਰੇਲੂ ਬਿਜਲੀ ਸਪਲਾਈ ਵੀ ਕਲ ਸਵੇਰ ਤੋਂ ਹੀ ਬੰਦ ਪਈ ਰਹੀ, ਇਸ ਸਬੰਧੀ ਖਪਤਕਾਰਾਂ ਵੱਲੋਂ ਬਾਰ-ਬਾਰ ਪਾਵਰਕਾਮ ਨੂੰ ਸ਼ਿਕਾਇਤਾਂ ਦਰਜ ਕਰਵਾਏ ਜਾਣ ਦੇ ਬਾਵਜੂਦ ਵੀ ਦੇਰ ਰਾਤ ਤੱਕ ਘਰਾਂ ਦੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕ ਪਾਣੀ ਨੂੰ ਤਰਸ ਦੇ ਰਹੇ ਉੱਥੇ ਹੀ ਕਿਸਾਨਾਂ ਨੂੰ ਆਪਣੇ ਪਸ਼ੂਆਂ ਲਈ ਹਰਾ ਚਾਰਾ ਕੁਤਰਨ ਅਤੇ ਪਾਣੀ ਪਿਲਾਉਣ ਦੀ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ,
ਪੇਂਡੂ ਖੇਤਰ ਦੀ ਬਿਜਲੀ ਸਪਲਾਈ ਰਾਤ ਵੇਲੇ ਬਹਾਲ ਨਹੀਂ ਕਰਵਾਈ ਜਾ ਸਕਦੀ ;ਐਕਸੀਅਨ
ਲੋਕਾਂ ਦੀ ਇਸ ਸਮੱਸਿਆ ਸਬੰਧੀ ਜਦੋਂ ਐਕਸੀਅਨ ਪਾਵਰਕਾਮ ਭੋਗਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੇ ਪੇਂਡੂ ਖੇਤਰ ਦੀ ਬਿਜਲੀ ਸਪਲਾਈ ਰਾਤ ਵੇਲੇ ਬਹਾਲ ਨਹੀਂ ਕਰਵਾਈ ਜਾ ਸਕਦੀ
Author: Gurbhej Singh Anandpuri
ਮੁੱਖ ਸੰਪਾਦਕ