ਜੁਗਿਆਲ 2 ਅਕਤੂਬਰ ( ਸੁਖਵਿੰਦਰ ਜੰਡੀਰ ) ਭਾਰਤ ਸਰਕਾਰ ਵੱਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਨੂੰ ਮੱਦੇਨਜ਼ਰ ਰੱਖਦੇ ਹੋਏ ਡੈਮ ਪ੍ਰਸ਼ਾਸਨ ਵੱਲੋਂ ਅੱਜ ਗਾਂਧੀ ਜਯੋਤੀ ਦਿਹਾੜੇ ਤੇ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਮਾਣਯੋਗ ਸ੍ਰੀ ਰਾਮ ਦਰਸ਼ਨ ਜੀ ਦੀ ਅਗਵਾਈ ਹੇਠ ਅਭਿਆਨ ਚਲਾਇਆ ਗਿਆ। ਰਣਜੀਤ ਸਾਗਰ ਡੈਮ ਅਫੀਸਰ ਸਹਿਬਾਨ, ਜੇਈ ਸਾਹਿਬਾਨ, ਮਾਡਲ ਸਕੂਲ, ਸਿਨੀਅਰ ਸਕੈਂਡਰੀ ਹਾਈ ਸਕੂਲ, ਟੀਚਰ ਅਤੇ ਵਿਦਿਆਰਥੀ ਰਣਜੀਤ ਸਾਗਰ ਡੈਮ ਦੇ ਸਾਰੇ ਹੀ ਵਰਕਰਾਂ ਵਲੋਂ ਇਸ ਅਭਿਆਨ ਦੇ ਵਿੱਚ ਯੋਗਦਾਨ ਪਾਇਆ ਗਿਆ, ਇਸ ਮੌਕੇ ਤੇ ਰਣਜੀਤ ਸਾਗਰ ਡੈਮ ਮੁੱਖ ਇੰਜੀਨੀਅਰ ਸ੍ਰੀ ਰਾਮ ਦਰਸ਼ਨ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਦੇ ਵਿੱਚ ਫੈਲੀ ਹੋਈ ਗੰਦਗੀ, ਨੁਕਸਾਨ ਦੇਹ ਹੈ ਭਿਆਨਕ ਬਿਮਾਰੀਆਂ ਦਾ ਖਤਰਾ ਬਣ ਸਕਦੀ ਹੈ , ਜਿਸ ਕਾਰਨ ਇਹ ਅਭਿਆਨ ਚਲਾਇਆ ਗਿਆ ਹੈ, ਉਨ੍ਹਾਂ ਕਿਹਾ ਕੇ ਇਹ ਅਭਿਆਨ ਦੁਬਾਰਾ ਵੀ ਜਾਰੀ ਰਹੇ ਗਾ, ਅਤੇ ਨਾਲ ਹੀ ਨਰੇਸ਼ ਮਹਾਜਨ ਐਸੀ ਹੈਡਕੁਆਟਰ ਨੇ ਕਿ ਮੁੱਖ ਇੰਜੀਨੀਅਰ ਰਾਮ ਦਰਸ਼ਨ ਜੀ ਦੀ ਇਸ ਸੋਚ ਤੇ ਚੀਫ ਸਾਹਿਬ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪਹਿਲੀ ਵਾਰ ਰਣਜੀਤ ਸਾਗਰ ਡੈਮ ਦੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਅਤੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਇਸ ਮੌਕੇ ਤੇ ਟਾਊਨਸ਼ਿਪ ਦੇ ਐਕਸੀਅਨ ਸ੍ਰੀ ਐਮ.ਐਸ ਗਿੱਲ ਨੇ ਕਿਹਾ ਕਿ ਸਾਰੇ ਹੀ ਵਰਕਰਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਾਰੇ ਇਲਾਕੇ ਦੇ ਵਿੱਚ ਸਾਫ਼-ਸਫ਼ਾਈ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਤਕਰੀਬਨ 2000 ਦੇ ਕਰੀਬ ਮੁਲਾਜ਼ਮ ਅਤੇ ਸਕੂਲੀ ਵਿਦਿਆਰਥੀਆਂ ਨੇ ਇਸ ਅਭਿਆਨ ਵਿੱਚ ਯੋਗਦਾਨ ਪਾਇਆ ਹੈ,