ਸੁਲਤਾਨਪੁਰ ਲੋਧੀ 3 ਸਤੰਬਰ (ਨਜ਼ਰਾਨਾ ਬਿਉਰੋ ਚੀਫ)ਅੱਜ ਡਾ ਬੀਬੀ ਉਪਿੰਦਰਜੀਤ ਕੌਰ ਜੀ ਦੀ ਅਗਵਾਈ ਵਿੱਚ ਸ਼ਿਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਟਿਕਟ ਦੇ ਸਾਰੇ ਦਾਅਵੇਦਾਰਾਂ ਦੀ ਮੀਟਿੰਗ ਹੋਈ ।ਪ੍ਰੈਸ ਨੋਟ ਜਾਰੀ ਕਰਦਿਆਂ ਸ.ਗੁਰਪ੍ਰੀਤ ਸਿੰਘ ਫੱਤੂ ਢੀਂਗਾ ਨੇ ਦੱਸਿਆ ਕਿ ਮੀਟਿੰਗ ਵਿਚ ਹਲਕੇ ਦੇ ਤਾਜ਼ਾ ਘਟਨਾ ਕ੍ਰਮ ਬਾਰੇ ਵਿਚਾਰਾਂ ਕੀਤੀਆਂ ਗਈਆਂ ਸਾਰਿਆ ਨੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਬਾਰੇ ਡਾ ਉਪਿੰਦਰਜੀਤ ਕੌਰ ਜੀ ਨੂੰ ਜਾਣੂ ਕਰਵਾਇਆ ਗਿਆ ਅਤੇ ਦਸਿਆ ਕਿ ਹਲਕੇ ਦੇ ਟਕਸਾਲੀ ਵਰਕਰਾਂ ਵਿੱਚ ਪਾਰਟੀ ਵਿਚ ਸ਼ਾਮਿਲ ਹੋ ਰਹੇ ਕਾਂਗਰਸੀ ਲੀਡਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਟਿਕਟ ਮਿਲਣ ਦੇ ਸੂਰਤ ਵਿਚ ਹਲਕੇ ਵਿਚ ਅਕਾਲੀ ਦਲ ਦਾ ਵਜੂਦ ਖਤਮ ਹੋ ਜਾਵੇਗਾ ਸਾਰਿਆ ਨੇ ਡਾ ਉਪਿੰਦਰਜੀਤ ਕੌਰ ਜੀ ਨੂੰ ਹਲਕੇ ਵਿਚ ਅਕਾਲੀ ਦਲ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਦੀ ਬੇਨਤੀ ਕੀਤੀ ਸਾਰਿਆ ਨੇ ਸਰਬ ਸੰਮਤੀ ਨਾਲ ਇੰ ਸਵਰਨ ਸਿੰਘ ਨੂੰ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਉਣ ਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਅਤਾ ਪਾਰਟੀ ਪ੍ਰਧਾਨ ਜੀ ਨੂੰ ਇਸ ਪਰਿਵਾਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਓਨਾ ਨੂੰ ਹਲਕਾ ਸੁਲਤਾਨਪੁਰ ਲੋਧੀ ਤੋਂ ਟਿਕਟ ਦੇਣ ਦੀ ਬੇਨਤੀ ਕੀਤੀ ਅਤੇ ਫੈਸਲਾ ਹੋਇਆ ਕਿ ਕੱਲ੍ਹ ਮਿਤੀ 04/10/2021/ ਨੂੰ ਸ. ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਸ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਿਰੋਮਣੀ ਅਕਾਲੀ ਦਲ ਨੂੰ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ ਇਸ ਮੌਕੇ ਇੰਨ ਸਵਰਨ ਸਿੰਘ ਜੀ , ਸ ਜਰਨੈਲ ਸਿੰਘ ਜੀ ਡੋਗਰਾਂਵਾਲ ,ਸ ਸੁਖਵਿੰਦਰ ਸਿੰਘ ਸੁੱਖ ,ਸ ਸਤਬੀਰ ਸਿੰਘ ਬਿੱਟੂ ਖੀਰਾਂਵਾਲੀ, ਸ ਸੁਖਦੇਵ ਸਿੰਘ ਨਾਨਕਪੁਰ , ਸ ਗੁਰਪ੍ਰੀਤ ਸਿੰਘ ਫੱਤੂ ਢੀਂਗਾ,ਕਰਨਜੀਤ ਸਿੰਘ ,ਕਰਮਜੀਤ ਸਿੰਘ ਐਡਵੋਕੇਟ ,ਲਖਵਿੰਦਰ ਸਿੰਘ ਡੋਗਰਾਂਵਾਲ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ