ਭੋਗਪੁਰ 3 ਅਕਤੂਬਰ (ਸੁਖਵਿੰਦਰ ਜੰਡੀਰ) ਤਕਨੀਕੀ ਸਿੱਖਿਆ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਮਹਿੰਦਰ ਸਿੰਘ ਕੇਪੀ ਵਲੋਂ ਅੱਜ ਭੋਗਪੁਰ ਦੀ ਦਾਣਾ ਮੰਡੀ ਵਿਖੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਸ੍ਰੀ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਪੰਜਾਬ ਦੇ ਵਿਚ ਚਰਨਜੀਤ ਸਿੰਘ ਚੰਨੀ ਨਵੇਂ ਬਣੇ ਮੁੱਖ ਮੰਤਰੀ ਦੀ ਰਹਿਨੁਮਾਈ ਦੇ ਹੇਠ ਝੋਨੇ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ, ਮਹਿੰਦਰ ਸਿੰਘ ਕੇਪੀ ਨੇ ਕਿਹਾ ਕੇ ਕਿਸਾਨਾਂ ਦੇ ਝੋਨੇ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ, ਉਹਨਾਂ ਕਿਹਾ ਕੇ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਗਿਆ ਹੈ ਅਤੇ ਅੱਜ ਮੋਦੀ ਸਰਕਾਰ ਦੇ ਕੰਨ ਖੋਲ੍ਹੇ ਗਏ ਹਨ ਇਸ ਮੌਕੇ ਤੇ ਰਾਜ ਕੁਮਾਰ ਰਾਜਾ ਪ੍ਰਧਾਨ, ਅਤੇ ਮਨਪ੍ਰੀਤ ਮੰਨਾ ਮਝੈਲ ਪ੍ਰਧਾਨ ਸ਼ਕਤੀ ਸੰਗਠਨ ਪੰਜਾਬ ਅਤੇ ਸੋਸ਼ਲ ਮੀਡੀਆ ਕਮੇਟੀ ਪੰਜਾਬ ਦੇ ਇੰਚਾਰਜ, ਸਰਵਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਭੁਪਿੰਦਰ ਸਿੰਘ ਸੈਣੀ ਡਰੈਕਟਰ ਭਲਾਈ ਬੋਰਡ ਪੰਜਾਬ ਨੇ ਮਹਿੰਦਰ ਸਿੰਘ ਕੇਪੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਦਾਣਾ ਮੰਡੀ ਪਹੁੰਚਣ ਤੇ ਉਹਨਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ, ਇਸ ਮੌਕੇ ਤੇ ਮਨਪ੍ਰੀਤ ਮੰਨਾ ਮਝੈਲ ਨੇ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਦੇ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ ਪਰ ਹੁਣ ਝੋਨੇ ਦੀ ਖਰੀਦ ਇੱਕ ਦੋ ਦਿਨ ਦੇ ਲੇਟ ਹੋਣ ਤੇ ਕਿਸਾਨਾਂ ਨੂੰ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਅਤੇ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਝੋਨੇ ਦੀ ਖ਼ਰੀਦ ਨੂੰ ਸ਼ੁਰੂ ਕਰਨ ਤੇ ਅਤੇ ਅੱਜ ਮਹਿੰਦਰ ਸਿੰਘ ਕੇਪੀ ਚੇਅਰਮੈਨ ਦੇ ਦਾਣਾ ਮੰਡੀ ਪਹੁੰਚਣ ਤੇ ਕਿਸਾਨ ਅਤੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸਰਦਾਰ ਸਤਬੀਰ ਸਿੰਘ ਸਰਪੰਚ ਪਿੰਡ ਬੜਚੂਈ, ਕਾਲੂ ਭੰਡਾਰੀ ਅਤੇ ਭੋਗਪੁਰ ਦਾਣਾ ਮੰਡੀ ਦੇ ਆੜਤੀਏ ਵੀ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ