Home » ਖੇਡ » ਆਦਮਪੁਰ ਵਿਖੇ ਪਹਿਲਾ ਅਥਲੈਟਿਕ ਖੇਡ ਮੇਲਾ ਸੰਪੰਨ

ਆਦਮਪੁਰ ਵਿਖੇ ਪਹਿਲਾ ਅਥਲੈਟਿਕ ਖੇਡ ਮੇਲਾ ਸੰਪੰਨ

35

ਆਦਮਪੁਰ 5 ਅਕਤੂਬਰ (ਮਨਪ੍ਰੀਤ ਕੌਰ )ਰਾਸ਼ਟਰੀ ਖੇਡ ਦਿਵਸ ” ਨੂੰ ਸਮਰਪਿਤ ਪ੍ਥਵੀ ਵੈਲਫੇਅਰ ਸੁਸਾਇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਆਦਮਪੁਰ ਵਿਖੇ ਪਹਿਲਾ ਅਥਲੈਟਿਕ ਖੇਡ ਮੇਲਾ ਕਰਵਾਇਆ ਗਿਆ ।

ਇਹ ਆਦਮਪੁਰ ਸ਼ਹਿਰ ਵਿਖੇ ਪਹਿਲੀ ਵਾਰ ਹੋਇਆ ਕਿ ਦੌੜ ਮੁਕਾਬਲੇ ( 100m, 200m , 400m, 800m 1500m ) ਅਤੇ High Jump, Long Jump, Triple Jump , Discus Throw, Javelin Throw, Shotput ,ਰਸਾ ਕਸ਼ੀ ( 600 kg ) ਆਦਿ ਮੁਕਾਬਲੇ ਵੀ ਹੋਏ । ਇਸ ਵਿੱਚ 10 ਸਾਲ ਤੋਂ 25 ਸਾਲ ਦੇ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਹੋਏ। 30 ਸਾਲ ਤੋਂ 80 ਸਾਲ ਦੀ ਉਮਰ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ ।

ਇਸ ਮੋਕੇ ਤੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ , ਖਾਸ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂਆਂ ਨੂੰ ਇਨਾਮ ਵੰਡੇ । ਸੰਤ ਬਲਬੀਰ ਸਿੰਘ ਜੀ ਵਲੋਂ, ਸ਼ਹਿਰ ਦੇ ਉਨ੍ਹਾਂ ਸੱਜਣਾ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਇਸ ਖੇਡ ਮੁਕਾਬਲੇ ਨੂੰ ਕਾਮਯਾਬ ਕਰਨ ਲਈ ਸਹਿਯੋਗ ਦਿੱਤਾ ।ਗੁਰਿੰਦਰ ਸਿੰਘ ਕਡਿਆਣਾ,ਸਤਨਾਮ ਸਿੰਘ, ਹਨਿੰਦਰ ਸਿੰਘ, ਪੁਰਸ਼ੋਤਮ ਬਾਲੀ , ਗੁਰਮੀਤ ਨਿੱਜਰ, ਅਜੀਤ ਲਾਲ, ਰਾਜੀਵ ਸ਼ਰਮਾ, ਰਾਮ ਲੁਭਾਇਆ, ਕੁਲਵਿੰਦਰ ਸਾਬੀ, ਬਲਵਿੰਦਰ ਬੁੱਗਾ, ਸੁਖਵਿੰਦਰ ਸਿੰਘ ( USA ) , ਜਤਿੰਦਰ ਪਾਲ ਸਿੰਘ ( Canada ) , ਸੁਖਵੀਰ ਸਿੰਘ, ਰਾਕੇਸ਼ ਬੈਂਸ, ਨੀਲਮ ਰਾਣੀ, ਅਮਰੀਕ ਸਾਬੀ , ਸਾਬ ਸਿੰਘ ਹਰਜਿੰਦਰ ਪਾਲ ਸਿੰਘ, ਰੋਹਿਤ ਅਰੋੜਾ, ਰਿੰਪੀ , ਕੁਲਵਿੰਦਰ ਸੈਣੀ, ਰਿੰਕੂ, ਹਰਜਿੰਦਰ ਕੌਰ, ਸੁਰਿੰਦਰ ਪਾਲ, ਬਕਸ਼ੀਸ਼ ਕੌਰ, ਜਸਪ੍ਰੀਤ ਸਿੰਘ, ਗੁਰਲੀਨ ਕੌਰ, ਸਾਹਿਲ , ਨੁਦੀਪ , ਦਿਲਪ੍ਰੀਤ ਕੌਰ, ਆਦਿ ਅਨੇਕਾਂ ਨੇ ਸਹਿਯੋਗ ਦਿੱਤਾ ।

ਖੇਡਾਂ ਵਿੱਚ ਪੰਜਾਬ ਦੇ ਅਨੇਕ ਇਲਾਕਿਆਂ ਵਿੱਚੋਂ ਆਏ ਖਿਡਾਰੀਆਂ ਨੇ ਹਿੱਸਾ ਲਿਆ ਜਿਵੇਂ ਕਿ ਅਮ੍ਰਿਤਸਰ, ਬਰਨਾਲਾ, ਮੋਗਾ, ਫਿਰੋਜ਼ਪੁਰ, ਲੁਧਿਆਣਾ, ਗੜਦੀਆਲਾ , ਹੋਸ਼ਿਆਰਪੁਰ, ਜਲੰਧਰ, ਕਪੂਰਥਲਾ, ਭੋਗਪੁਰ, ਬਿਆਸ, ਸੁਲਤਾਨਪੁਰ ਲੋਧੀ, ਆਦ ਸ਼ਹਿਰ ਤੋਂ ਵੀ ਆਏ।

ਤੁਸ਼ਾਰ , ਸਰਮਨ , ਮੋਹਿਤ, ਸ਼ਰਨਜੀਤ , ਕਰਨਜੀਤ, ਪ੍ਰੀਆ ਦੇਵੀ, ੳਸ਼ਾ,ਬੁਰਮਾਨ ,ਵੰਸ਼ , ਵਰਲੀਨ , ਅਮਨਦੀਪ ਕੌਰ, ਸੋਨੀਆ ਰਾਨੀ ,ਗੁਰਪ੍ਰੀਤ ਸਿੰਘ, ਸਾਹਿਲ, ਸੈਰਵ , ਹਰਸ਼ਦੀਪ , ਮੁਸਕਾਨ, ਮਾਰਟੀਨਾ ,ਪੂਨੀਤ , ਜੋਰਡਨ ਸਿੰਘ,ਕੋਮਲ ,ਅਨੂਪਮ, ਹੁਸਨਾਰਾ ,ਮਨਜੋਤ ਗਰਗ , ਮੁਸ਼ਾਲਦੀਪ ਕੋਰ ,ਲਕਸ਼ਮਣ ਸਿੰਘ, ਦੀਪਕ , ਪਾਇਲ, ਵੀਸ਼ਾਲ, ਇੰਦਰਜੋਤ , ਆਦ ਨੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਰਸਾ ਕਸ਼ੀ ਮੁਕਾਬਲਾ ਪਿੰਡ ਸ਼ੈਕਰ ( ਕਪੂਰਥਲਾ ) ਨੇ ਜਿਤੇਆ । ਸਾਬਕਾ ਖਿਡਾਰੀਆਂ ਵਿੱਚ ਕੁਬੂਸ਼ਣ , ਜਸਬੀਰ ਕਲਸੀ, ਗੁਰਵਿੰਦਰ, ਅਮਰ ਸਿੰਘ, ਸੰਤੋਖ ਸਿੰਘ, ਐਮ ਐਸ ਧਨੋਆ, ਸੁਰਿੰਦਰ ਪਾਲ, ਪਰਗਟ ਸਿੰਘ, ਨੀਰਜ ਕੁਮਾਰ , ਆਦ ਅਨੇਕਾਂ ਨੇ ਦੋੜਾਂ ਵਿੱਚ ਹਿੱਸਾ ਲਿਆ ਅਤੇ ਜਿੱਤ ਪਰਾਪਤ ਕੀਤੀ ।

ਇਸ ਮੋਕੇ ਤੇ ਗਰਾਊਂਡ ਰੈਫਰਿਆਂ ਨੇ ਵੀ ਅਪਣਾ ਪੂਰਾ ਸਹਿਯੋਗ ਦਿੱਤਾ। ਖਾਸ ਤੌਰ ਤੇ ਹਰਦੀਪ ਸਿੰਘ, ਇੰਦਰਜੀਤ ਸਿੰਘ, ਨਗਿੰਦਰ ਸਿੰਘ, ਸ਼ਮਿੰਦਰ ਸਿੰਘ, ਗੁਰਵਿੰਦਰ ਸਿੰਘ, ਰੋਹਿਤ, ਰਨਜੋਧ ਸਿੰਘ ਜੋਵਨ ਸਿੰਘ, ਮਾਸਟਰ ਬ੍ਰਿਜ ਲਾਲ ਪੂਰਾ ਸਹਿਯੋਗ ਦਿੱਤਾ। ਸੰਤ ਬਲਬੀਰ ਸਿੰਘ ਜੀ ਨੇ ਸਮੂਹ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਹੋਣ ਲਈ ਵਿਚਾਰ ਸਾਂਝੇ ਕੀਤੇ । ਉਨ੍ਹਾਂ ਧਰਦੂਸ਼ਣ ਰੋਕਣ ਅਤੇ ਵੱਧ ਤੋਂ ਵੱਧ ਰੁੱਖ ਲਗਾਉ ਦੀ ਅਪੀਲ ਕੀਤੀ ।

ਸੰਤ ਜੀ ਨੇ ਰਾਕੇਸ਼ ਬੈਂਸ ਦੁਆਰਾ ਲਿਖੀ ਕਿਤਾਬ ” ਅਨੁਭਵ ” ਦਾ ਵੀ ਅਪਣੇ ਕਰਕਮਲਾ ਨਾਲ ਅਨਾਵਰਣ ਕੀਤਾ । ਪ੍ਥਵੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਸਾਰੇ ਆਏ ਹੋਏ ਖਿਡਾਰੀਆਂ ਦਾ, ਇਲਾਕਾ ਨਿਵਾਸੀਆਂ ਦਾ , ਗਰਾਊਂਡ ਰੈਫਰਿਆਂ ਦਾ , ਦੇਸ਼ਾਂ ਵਿਦੇਸ਼ਾਂ ਵਿੱਚ ਸਾਥੀਆਂ ਦਾ, ਆਦ, ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ, ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ।

ਖਾਸ ਤੌਰ ਤੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਜੀ ਦਾ ਸਬ ਤੋਂ ਵਧ ਧੰਨਵਾਦ ਕੀਤਾ ਜਿਨ੍ਹਾਂ ਅਪਣਾ ਕੀਮਤੀ ਸਮਾਂ ਕੱਢ ਕੇ ਸੰਗਤਾਂ ਨੂੰ ਦਰਸ਼ਨ ਦਿਤੇ ਅਤੇ ਜੇਤੂਆਂ ਨੂੰ ਇਨਾਮ ਵੰਡੇ । ਹਰਿੰਦਰ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਅਗੇ ਆਣ ਵਾਲੇ ਸਮੇਂ ਵਿੱਚ ੳਹ ਸਭਨਾਂ ਦੇ ਸਹਿਯੋਗ ਨਾਲ ਖੇਡ ਮੁਕਾਬਲੇ ਕਰਵਾਇਆ ਕਰਨਗੇ । ਉਨ੍ਹਾਂ ਇਹ ਨਾਅਰਾ ਵੀ ਦਿੱਤਾ ” ਪੜੇਗਾ ਪੰਜਾਬ ਖੇਡੇਗਾ ਪੰਜਾਬ, ਫੇਰ ਹੀ ਨੰਬਰ ਇਕ ਬਣੇਗਾ ਪੰਜਾਬ ” । ਉਨ੍ਹਾਂ ਕਿਹਾ ਕਿ NGO ਪ੍ਰਿਥਵੀ ਵੈਲਫੇਅਰ ਸੁਸਾਇਟੀ ਏਸੇ ਤਰ੍ਹਾਂ ਵਾਤਾਵਰਣ, ਸਿਕਸ਼ਾ ਅਤੇ ਖੇਡਾਂ ਲਈ ਕਮ ਕਰਦੀ ਰਹੇਗੀ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?