ਭੋਗਪੁਰ 5 ਅਕਤੂਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਨੇੜਲੇ ਪਿੰਡ ਜੰਡੀਰ ਵਿਖੇ ਦਰਬਾਰ ਖਵਾਜ਼ਾ ਪੀਰ ਵਿਖੇ ਖ਼ਵਾਜਾ ਪੀਰ ਦਾ ਸਾਲਾਨਾ 23ਵਾਂ ਉਰਸ ਡੇਰਾ ਮੁਖੀ ਬਾਬਾ ਮਨਜ਼ੂਰ ਹੁਸੈਨ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਮਿਤੀ 7 ਅਕਤੂਬਰ 2021 ਦਿਨ ਵੀਰਵਾਰ ਨੂੰ ਬੜੀ ਹੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਝੰਡੇ ਦੀ ਰਸਮ ਹੋਵੇਗੀ,ਉਪਰੰਤ ਸੂਫੀਆਨਾ ਮਹਿਫਿਲ ਸ਼ਾਮ ਤੱਕ ਚੱਲੇਗੀ। ਜਿਸ ਵਿੱਚ ਮਸ਼ਹੂਰ ਕੱਵਾਲ ਪਾਰਟੀਆਂ ਸੂਫੀਆਨਾ ਕੱਵਾਲੀਆਂ ਰਾਹੀਂ ਹਾਜ਼ਰੀ ਭਰਨਗੀਆਂ।ਇਸ ਮੌਕੇ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ ਵੱਖ ਡੇਰਿਆਂ ਤੋਂ ਸੂਫ਼ੀ ਸੰਤ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ,ਚਾਹ ਪਕੌੜਿਆਂ ਤੋਂ ਇਲਾਵਾ ਬਾਬਾ ਜੀ ਦਾ ਅਤੁੱਟ ਲੰਗਰ ਵਰਤੇਗਾ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਨੇ ਬੇਨਤੀ ਕਰਦਿਆਂ ਕਿਹਾ ਕਿ ਸਿਰਫ਼ ਸੱਦਾ ਪੱਤਰ ਰਾਹੀਂ ਬੁਲਾਈਆਂ ਗਈਆਂ ਪਾਰਟੀਆਂ ਨੂੰ ਗਾਉਣ ਦਾ ਸਮਾਂ ਦਿੱਤਾ ਜਾਵੇਗਾ।