ਭੋਗਪੁਰ 5 ਅਕਤੂਬਰ (ਸੁਖਵਿੰਦਰ ਜੰਡੀਰ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਵੱਲੋਂ ਭੋਗਪੁਰ ਵਿਖੇ ਲਖੀਮਪੁਰ ਖੇੜੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਪੂਰਜੋਰ ਮੰਗ ਰਖਦੇ ਹੋਏ ਭੋਗਪੁਰ ਦੇ ਆਦਮਪੁਰ ਚੌਕ ਵਿਖੇ ਭਾਜਪਾ ਸਰਕਾਰ ਖਿਲਾਫ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ, ਇਲਾਕੇ ਦੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਇਸ ਧਰਨੇ ਵਿੱਚ ਸ਼ਾਮਿਲ ਹੋਏ। ਮੋਦੀ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ। ਅਤੇ ਵੱਖ ਵੱਖ ਆਗੂਆਂ ਨੇ ਆਪਣੇ ਆਪਣੇ ਵਿਚਾਰ ਦੱਸੇ, ਇਸ ਮੌਕੇ ਤੇ ਜੀਤ ਲਾਲ ਭੱਟੀ ਅਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਕਿਹਾ ਕਿ ਸੈਂਟਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਕਾਲੇ ਕਾਨੂੰਨਾ ਨੂੰ ਰੱਦ ਕਰੇ ਅਤੇ ਲਖੀਮਪੁਰ ਖੇੜੀ ਦੇ ਵਿਚ ਕਿਸਾਨਾਂ ਦੇ ਧਰਨੇ ਤੇ ਬੈਠੇ ਜੁਲਮ ਕਰਨ ਵਾਲਿਆਂ ਨੂੰ ਕਨੂੰਨੀ ਕਾਰਵਾਈ ਕਰੇ ਉਨਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਇਸ ਮੌਕੇ ਤੇ ਭੋਗਪੁਰ ਅਤੇ ਹਲਕਾ ਆਦਮਪੁਰ ਦੇ ਵੱਖ-ਵੱਖ ਆਗੂ ਹਾਜਰ ਸਨ ਅਤੇ ਉਨ੍ਹਾਂ ਸਾਰਿਆਂ ਨੇ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ
Author: Gurbhej Singh Anandpuri
ਮੁੱਖ ਸੰਪਾਦਕ