ਬਰਗਾੜੀ 5 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ )2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ। ਇਹ ਮੋਰਚਾ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੜ੍ਹਦੀਕਲਾ ਵਿੱਚ ਚਲ ਰਿਹਾ ਹੈ।
ਅੱਜ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਕਪੂਰਥਲੇ ਦੇ ਇਹਨਾ 27 ਸਿੰਘਾਂ ਨੇ ਦਿੱਤੀ ਗ੍ਰਿਫਤਾਰੀ ਜਥੇ ਦੀ ਅਗਵਾਈ ਸ.ਨਰਿੰਦਰ ਸਿੰਘ ਖੁਸਰੋਪੁਰ (ਕਪੂਰਥਲਾ) ਨੇ ਕੀਤੀ
ਕਸਮੀਰ ਸਿੰਘ ਘਰਿਆਲਾ,ਵੀਰ ਸਿੰਘ , ਨਿਸ਼ਾਨ ਸਿੰਘ, ਗੁਰਪਵਨ ਸਿੰਘ, ਰੋਬਨਪ੍ਰੀਤ ਸਿੰਘ, ਗੁਰਲਾਲ ਸਿੰਘ, ਦਾਰਾ ਸਿੰਘ ,ਕਸ਼ਮੀਰ ਸਿੰਘ,ਸਰਦਾਰਾ ਸਿੰਘ, ਸਰਵਨ ਸਿੰਘ,ਨਰਿੰਦਰ ਸਿੰਘ ਖੁਸਰੋਪੁਰ ,ਅਰਸ਼ਦੀਪ ਸਿੰਘ,ਡਾ ਪਰਮਜੀਤ ਸਿੰਘ ਰਾਏ (ਬਜਾਜ),ਬਲਵਿੰਦਰ ਸਿੰਘ,ਬਿਕਰਮਜੀਤ ਸਿੰਘ ,ਅਰਸ਼ਦੀਪ ਸਿੰਘ ਬੇਗੋਵਾਲ,ਮੁਖਤਾਰ ਸਿੰਘ,ਦਿਲਬਾਗ ਸਿੰਘ,ਨਰਬੀਰ ਸਿੰਘ, ਬੋਹੜ ਸਿੰਘ,ਅਜੀਤ ਸਿੰਘ,ਲਵਪ੍ਰੀਤ ਸਿੰਘ,ਅਮਨ ਜਲੰਧਰ,ਲਵਲੀ ਕੁਮਾਰ, ਕੁਲਦੀਪ ਸਿੰਘ ਨੈਨੇਵਾਲ,ਬਲਜੀਤ ਸਿੰਘ ਛੰਨਾ,ਮੇਵਾ ਸਿੰਘ ਛੰਨਾ ਆਦਿ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।
ਜਥੇ ਨੂੰ ਰਵਾਨਾ ਕਰਦੇ ਹੋਏ ਸਿੱਖ ਇੰਟਰਨੈਸ਼ਨਲ ਲੀਡਰ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ,ਗੁਰਲਾਲ ਸਿੰਘ ਦਬੜੀਖਾਨਾ,ਜਗਤਾਰ ਸਿੰਘ ਮਾਸਟਰ ਦਬੜੀਖਾਨਾ,ਰਣਦੀਪ ਸਿੰਘ ਸੰਧੂ ਅਤੇ ਕੁਲਵਿੰਦਰ ਸਿੰਘ ਖਾਲਿਸਤਾਨੀ ਆਦਿ ਹਾਜ਼ਰ ਸਨ ਅਤੇ ਸਟੇਜ ਦੀ ਸੇਵਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਸਚੁੱਜੇ ਢੰਗ ਨਾਲ ਨਿਭਾਈ, ਜਥੇਦਾਰ ਦਰਸਨ ਸਿੰਘ ਦਲੇਰ ਕੋਟਲੀ,ਰਾਮ ਸਿੰਘ ਢੋਲਕੀ ਵਾਦਕ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।।
Author: Gurbhej Singh Anandpuri
ਮੁੱਖ ਸੰਪਾਦਕ