ਮੇਰੇ ਵਾਸਤੇ ਸਿੱਖ ਪਰਿਵਾਰ ਵਿੱਚ ਪੈਦਾ ਹੋਣਾ ਫ਼ਖ਼ਰ ਵਾਲੀ ਗੱਲ ਹੈ। ਉਸ ਤੋਂ ਵਡਭਾਗਾ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਣ ਹੁਕਮਨਾਮੇ ਤੋਂ ਮੇਰਾ ਨਾਮ ਮੇਰੇ ਮਾਪਿਆਂ ਨੇ ਰਜਿੰਦਰ ਸਿੰਘ ਰੱਖਿਆ। ਜੇ ਇਨ੍ਹਾਂ ਕੁੱਝ ਹੁੰਦੇ ਹੋਏ ਵੀ ਦਸ਼ਮੇਸ਼ ਪਾਤਸ਼ਾਹ ਜੀ ਦਾ ਸਿਰ ਉੱਪਰ ਚੜਿਆ ਕਰਜ਼ ਨਾਂ ਉਤਾਰ ਸਕਾ। ਤਾਂ ਲੱਖ ਲਾਹਨਤ ਹੈ”ਲੰਮੇਰੇ ਸਮੇਂ ਤੋਂ ਧਰਮ ਦੇ ਖੇਤਰ ਵਿੱਚ ਵਿਚਰਣ ਤੋਂ ਬਾਅਦ ਮੇਰਾ ਵੱਖ ਵੱਖ ਤਜ਼ੁਰਬਾ ਰਿਹਾ ਜਿਸ ਵਿੱਚ ਕੁੱਝ ਅਜਿਹੇ ਮਿਲੇ ਜੋ ਗੈਰਤ ਨੂੰ ਪ੍ਰਣਾਏ ਹੋਏ ਸਨ”ਅਤੇ ਕੁੱਝ ਅਜਿਹੇ ਵੀ ਮਿਲੇ ਜੋ ਭੇਡਾਂ ਵਾਗ ਅਪਣੀ ਖੱਲ ਲੁਹਾ ਕੇ ਪ੍ਰਬੰਧਕੀ ਢਾਂਚੇ ਦੀ ਸੁਆਰਥ ਖ਼ਾਤਰ ਖਾਨਾਪੂਰਤੀ ਕਰਦੇ ਨਜ਼ਰ ਆ ਰਹੇ ਹਨ। ਪ੍ਰਬੰਧਕ ਕਮੇਟੀਆਂ ਦਾ ਪ੍ਰਬੰਧ ਹੋਣਹਾਰ ਬੁਲਾਰਿਆ ਨੂੰ ਚਿੱਟੀ ਸਿਉਕਿ ਵਾਗ ਖਾ ਰਿਹਾ ਹੈ। ਜਟਕਾ ਸੁਭਾਅ ਹੋਣ ਕਾਰਨ ਮੈਂ ਹਰ ਕੀਤੀ ਗਲਤ ਗੱਲ ਝੱਟ ਪ੍ਰਬੰਧਕਾਂ ਦੇ ਮੂੰਹ ਉੱਪਰ ਮਾਰਨ ਦਾ ਆਦੀ ਹਾਂ! 2020 ਵਿੱਚ ਸਿੱਖ ਪੱਤਰਕਾਰਤਾ ਦਾ ਕੋਰਸ ਕਰਨ ਤੋਂ ਬਾਅਦ ਕਰੋਨਾ ਵਿਚਲਾ ਸਮਾਂ ਮੇਰਾ ਘਰ ਵਿੱਚ ਬਤੀਤ ਹੋਣ ਤੋਂ ਬਾਅਦ ਪਿੰਡਾਂ ਵਿੱਚ ਵਿਚਰਕੇ ਪ੍ਰਚਾਰ ਕਰਨ ਵਾਲੀ ਸੰਸਥਾ “ਲੰਗਰ ਚਲੈ ਗੁਰਿ ਸਬਦਿ” ਵਿੱਚ ਸੇਵਾ ਲਈ ਉਤਸੁਕਤਾ ਪੈਦਾ ਹੋ ਗਈ। ਲੰਮੇਰਾ ਸਮਾਂ ਕੀਤੇ ਕਾਰਜਕਾਲ ਤੋਂ ਬਾਅਦ 20 ਸਤੰਬਰ ਨੂੰ ਖ਼ਾਲਸਾ ਕਾਲਜ ਵਿੱਚ ਖ਼ਾਲਸਾ ਰੀਚ ਫ਼ਾਊਂਡੇਸ਼ਨ ਦੀ ਆੜ ਵਿੱਚ ਅੰਮ੍ਰਿਤਸਰ ਤੋਂ BJP ਦਾ ਲੋਕ ਸਭਾ ਮੈਂਬਰ ਅਤੇ RSS ਦਾ ਵਿਸ਼ੇਸ ਬੁਲਾਰਾ ਰਜਿੰਦਰਮੋਹਨ ਛੀਨਾ ਅਤੇ ਡਾ.ਸਰਬਜੀਤ ਸਿੰਘ ਦੀ ਅਗਵਾਈ ਪ੍ਰੋਗਰਾਮ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਜਦੋਂ ਸਿੱਖ ਧਰਮ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਖ਼ਾਲਸੇ ਦੇ ਨਾਮ ਦੀ ਸੰਸਥਾ ਖ਼ਾਲਸਾ ਰੀਚ ਫ਼ਾਊਂਡੇਸ਼ਨ ਦੇ ਵਿੱਚ ਅਧਿਆਪਕ ਅਵਾਰਡ ਦੌਰਾਨ ਸਿੱਖ ਬੱਚੀਆਂ ਨੂੰ ਗੰਦੇ ਗੀਤਾਂ ਉੱਪਰ ਨਾਚ ਕਰਵਾਇਆ ਜਾ ਰਿਹਾ ਸੀ। ਤਾਂ ਇਹ ਸਮੁੱਚੇ ਸਵਾਲ ਮੈਂ ਰਜਿੰਦਰਮੋਹਨ ਛੀਨਾ ਨੂੰ ਕੀਤੇ ਤਾਂ ਉਹ ਇਕਦਮ ਤਲਖੀ ਵਿੱਚ ਆ ਗਏ। ਜਿਸ ਨਾਲ ਅਹੁਦਿਆਂ ਦੀ ਭੁੱਖ ਰੱਖਣ ਵਾਲਾ ਸਰਬਜੀਤ ਸਿੰਘ ਵੀ ਸੜ ਬਲ ਕੇ ਕੋਲਾ ਹੋ ਗਿਆ। ਅਤੇ ਮੈਨੂੰ ਭਰੀ ਸਭਾ ਵਿੱਚ ਜ਼ਲੀਲਤਾ ਨਾਲ ਉੱਥੋਂ ਜਾਣ ਵਾਸਤੇ ਕਹਿ ਦਿੱਤਾ ਨੌਕਰੀ ਤੋਂ ਬਰਖ਼ਾਸਤ ਕਰਨ ਦੀਆਂ ਧਮਕੀਆ ਦੀ ਮੈਨੂੰ ਕੀ ਪਰਵਾਹ ਹੋਣੀ ਸੀ ਇਹ ਕਿਹੜਾ ਕੋਈ ਪਹਿਲਿੀ ਵਾਰ ਦੀ ਘਟਨਾ ਸੀ। ਪਰ ਉਹ ਕੀ ਜਾਣੇ ਕਿ ਇਹ ਦਸ਼ਮੇਸ਼ ਪਾਤਸ਼ਾਹ ਨੇ ਬੋਲਣ ਦੀ ਕਲਾ ਬਖ਼ਸ਼ ਕੇ ਹੱਕ ਸੱਚ ਲਈ ਖੜ੍ਹਨ ਅਤੇ ਸਿੱਖੀ ਸਿਧਾਂਤ ਲਈ ਹੀ ਮਾਣ ਬਖ਼ਸਿਆ ਹੈ। ਛੋਟੇ ਮੋਟੇ ਟੁੱਕੜਿਆ ਦੀ ਪਰਵਾਹ ਤਾਂ ਹੋਰਾਂ ਨੂੰ ਹੋਵੇਗੀ । ਮੈਂ ਉਸੇ ਦਿਨ ਹੀ ਇਸ ਅਖ਼ੌਤੀ ਸੰਸਥਾ ਨਾਲੋਂ ਸਬੰਧ ਤੋੜ ਦਿੱਤੇ ਸਨ। ਜੋ ਸਿੱਖੀ ਦੇ ਰੂਪ ਵਿੱਚ ਘੋਰ ਪਾਪ ਕਮਾ ਰਹੀ ਹੈ। ਅਤੇ ਅੰਦਰਖ਼ਾਤੇ ਘੁਣ ਵਾਗ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਨਿਰੰਤਰ ਪੈਰ ਪਸਾਰਨ ਦੀ ਲਾਲਸਾ ਵਿੱਚ ਹੈ। ਬਾਹਰੀ ਤੌਰ ਤੇ ਧਰਮ ਦਾ ਪਹਿਰਾਵਾ ਅਤੇ ਅੰਦਰਖ਼ਾਤੇ ਬੱਚਿਆਂ ਬੱਚੀਆਂ ਨੂੰ ਸਿੱਖੀ ਨਾਲੋਂ ਤੋੜਨ ਦੀ ਕੋਸ਼ਿਸਾ ਪੰਜਾਬ ਅਤੇ ਪੰਥ ਵਿਰੋਧੀ ਤਾਕਤਾਂ ਨਾਲ ਯਰਾਨੇ ਦੇ ਅਹਿਮ ਤੱਥ ਆਉਣ ਵਾਲੇ ਦਿਨਾਂ ਤੱਕ ਸਨਮੁੱਖ ਕਰਾਗਾ। ਲਗਾਤਾਰ ਆ ਰਹੀਆਂ ਧਮਕੀਆ ਤੋਂ ਨਿਡਰ ਹਾਂ।ਇਹ ਸਰੀਰ ਅੱਜ ਵੀ ਉਸ ਕਰਤੇ ਦਾ ਹੈ ਅਤੇ ਕੱਲ੍ਹ ਵੀ ਉਸ ਕਰਤੇ ਦਾ ਹਾਂ।ਵਿਸਥਾਰਪੂਅਕ ਜਾਣਕਾਰੀ ਨਹੀਂ ਸਾਝੀ ਕਰ ਰਿਹਾ ਬਾਕੀ ਤੁਸੀਂ ਖੁਦ ਹੀ ਇਸ ਤਸਵੀਰ ਵਿੱਚ ਦੇਖ ਸਲਦੇ ਹੋ।
( ਬੇਨਤੀ )
ਤੁਸੀਂ ਵੀ ਕਿਰਪਾ ਕਰਕੇ ਅਪਣੀ ਜ਼ਮੀਰ ਜਗਾਉ ਅਤੇ ਜਿਸ ਪਾਤਸ਼ਾਹ ਦਾ ਬਖ਼ਸ਼ਿਆ ਖਾ ਰਹੇ ਓ ਉਸ ਪ੍ਰਤੀ ਕੁੱਝ ਨਾਂ ਕੁੱਝ ਵਫ਼ਾਦਾਰ ਹੋਵੋ। ਫਿਰ ਪਛਤਾਇਆ ਕਿਆ ਕਰੇ……….
ਰਜਿੰਦਰ ਸਿੰਘ ਸਭਰਾ
ਸੰ; 8567002522
Author: Gurbhej Singh Anandpuri
ਮੁੱਖ ਸੰਪਾਦਕ